ਚਾਹਲ ਪ੍ਰੀਵਾਰ ਵੱਲੋ ਸਕੂਲ ਨੂੰ ਅਲਮਾਰੀਆਂ ਭੇਂਟ ਕੀਤੀਆਂ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ,22 ਮਾਰਚ 2023
ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਅਗਾਹ ਵਧੂ ਸੋਚ ਦੇ ਧਾਰਨੀ ਬਨਾਉਣ ਲਈ ਸਾਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਕੇ ਸਰਕਾਰੀ ਸਹੂਲਤਾਂ ਦੇ ਲਾਭ ਦੇ ਨਾਲ-ਨਾਲ ਬੱਚਿਆਂ ਦਾ ਚੰਗਾ ਭਵਿੱਖ ਵੀ ਬਨਾਉਣਾ ਚਾਹੀਦਾ ਹੈ,ਇਹ ਵਿਚਾਰ ਸ.ਮਨਜਿੰਦਰ ਸਿੰਘ ਚਾਹਲ ਪ੍ਰਵਾਸੀ ਭਾਰਤੀ ਅਤੇ ਮਾਤਾ ਸੁਰਜੀਤ ਕੌਰ ਨੇ ਆਪਣੇ ਸਵਰਗਵਾਸੀ ਧਰਮਪਤੀ ਦਰਵਾਰਾ ਸਿੰਘ(ਬਾਬੂ ਜੀ) ਦੀ ਯਾਦ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੜਵਾ ਨੂੰ ਦੋ ਅਲਮਾਰੀਆਂ ਅਤੇ ਦੋ ਡਰੰਮ ਭੇਂਟ ਕਰਨ ਮੌਕੇ ਆਖੇ। ਉਨ੍ਹਾਂ ਕਿਹਾ ਕਿ ਸਾਡਾ ਭਵਿੱਖ ਇਨ੍ਹਾਂ ਸਕੂਲਾਂ ਵਿੱਚ ਪਲ ਰਿਹਾ ਹੈ। ਇਸ ਲਈ ਸਾਡਾ ਸਾਰਿਆਂ ਦਾ ਫ਼ਰਜ ਬਣਦਾ ਹੈ ਕਿ ਸਰਕਾਰੀ ਸਕੂਲਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਮਨਜਿੰਦਰ ਸਿੰਘ ਪ੍ਰਵਾਸੀ ਭਾਰਤੀ ਨੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਅੱਜ ਭਾਵੇ ਉਨ੍ਹਾਂ ਨੇ ਵਿਦੇਸ਼ੀ ਧਰਤੀ ਉੱਤੇ ਨਾਮਣਾ ਖੱਟਿਆ ਹੈ,ਪਰ ਮੁੱਢਲੀ ਪੜ੍ਹਾਈ ਇਸ ਸਰਕਾਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ ਹੈ।ਉਨ੍ਹਾਂ ਵਲੋਂ ਸਕੂਲ ਵਿੱਚ ਕਰਵਾਈ ਜਾ ਰਹੀ ਪੜ੍ਹਾਈ ਦੇ ਨਾਲ-ਨਾਲ ਸਕੂਲ ਦੀ ਸੁੰਦਰ ਦਿੱਖ ਦੀ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਭਵਿੱਖ ਵਿੱਚ ਵੀ ਸਕੂਲ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਇਨਚਾਰਜ ਗੁਰਦਿਆਲ ਮਾਨ ਅਤੇ ਸਮੂਹ ਸਟਾਫ਼ ਮੈਬਰਜ਼ ਵਲੋਂ ਚਾਹਲ ਪ੍ਰੀਵਾਰ ਨੂੰ ਸਨਮਾਨ ਚਿੰਨ ਨਾਲ ਸਨਮਾਨਿਤ ਕਰਦਿਆਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਹਰਚੇਤਨ ਸਿੰਘ,ਹਰਵਿੰਦਰ ਸਿੰਘ,ਅਮਨਜੀਤ ਕੌਰ ਚਾਹਲ,ਕਮਲਜੀਤ ਕੌਰ,ਜਸਵਿੰਦਰ ਕੌਰ,ਨੀਤੂ ਅਤੇ ਜਤਿੰਦਰ ਕੌਰ ਆਦਿ ਹਾਜ਼ਰ ਸਨ।