ਸਰਕਾਰੀ ਗਊਸ਼ਾਲਾ ਦੇ ਕੰਮ ਕਾਜ ਸਬੰਧੀ ਕੀਤੀ ਸਮੀਖਿਆ ਬੈਠਕ
ਫਾਜਿ਼ਲਕਾ, 22 ਮਾਰਚ 2023 : ਸਰਕਾਰੀ ਗਊਸ਼ਾਲਾ ਦੇ ਕੰਮਕਾਜ ਸਬੰਧੀ ਇਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੰਦੀਪ ਕੁਮਾਰ ਆਈਏਐਸ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਵਿਚ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਗਊਸ਼ਾਲਾ ਵਿਚ ਜਰੂਰਤ ਅਨੁਸਾਰ ਸਾਰੇ ਪ੍ਰਬੰਧ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਅਗਾਮੀ ਸਾਲ ਲਈ ਗਉ਼ਸਾਲਾ ਦੀ ਜਰੂਰਤ ਲਈ ਤੂੜੀ ਇੱਕਤਰ ਕਰਨਾ ਪਹਿਲੀ ਤਰਜੀਹ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਰੇ ਇਲਾਕੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਜਾਵੇਗੀ ਅਤੇ ਪੰਚਾਇਤਾਂ ਦਾ ਵੀ ਸਹਿਯੋਗ ਲਿਆ ਜਾਵੇਗਾ ਤਾਂ ਜ਼ੋ ਸਾਲ ਭਰ ਦੀ ਜਰੂਰਤ ਲਈ ਤੂੜੀ ਦਾ ਪ੍ਰਬੰਧ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਗਊ਼ਸਾਲਾ ਵਿਚ ਪਸੂਆਂ ਦੇ ਪੀਣ ਵਾਲੇ ਪਾਣੀ ਲਈ ਖੁਰਲੀ, ਉਨ੍ਹਾਂ ਲਈ ਇਕ ਨਵਾਂ ਸੈੱਡ ਵੀ ਬਣਵਾਇਆ ਜਾਵੇ ਅਤੇ ਗਊਸਾਲਾਂ ਵਿਖੇ ਕੈਮਰੇ ਵੀ ਲਗਾਏ ਜਾਣਗੇ।ਉਨ੍ਹਾਂ ਨੇ ਦੱਸਿਆ ਕਿ ਗਉ਼ਸਾਲਾ ਵਿਖ ਖੜਵੰਜਾ ਲਗਾਇਆ ਜਾ ਚੁੱਕਾ ਹੈ।
ਬੈਠਕ ਦੌਰਾਨ ਗਊ਼ਸਾਲਾ ਦੇ ਕੇਅਰ ਟੇਕਰ ਸੋਨੂ ਕੁਮਾਰ ਨੇ ਦੱਸਿਆ ਕਿ ਪਿੱਛਲੇ ਦਿਨਾਂ ਦੌਰਾਨ ਫਾਜਿ਼ਲਕਾ ਤੇ ਅਬੋਹਰ ਤੋਂ 429 ਤੋਂ ਜਿਆਦਾ ਜਾਨਵਰਾਂ ਨੂੰ ਗਊਸ਼ਾਲਾ ਵਿਖੇ ਭੇਜਿਆ ਗਿਆ ਹੈ।
ਬੈਠਕ ਵਿਚ ਤਹਿਸੀਲਦਾਰ ਸੁਖਦੇਵ ਸਿੰਘ, ਬੀਡੀਪੀਓ ਕੰਮਲਜੀਤ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਰਾਜੀਵ ਛਾਬੜਾ ਆਦਿ ਵੀ ਹਾਜਰ ਸਨ।