ਐਸ.ਏ.ਐਸ.ਨਗਰ ਵਿਚ 31 ਮਾਰਚ ਤੱਕ ਪਾਣੀ ਦਾ ਪ੍ਰੈਸ਼ਰ ਘੱਟ ਰਹੇਗਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ.ਨਗਰ, 22 ਮਾਰਚ 2023 - ਐਸ.ਏ.ਐਸ.ਨਗਰ ਵਿਚ ਗਮਾਡਾ ਵਲੋਂ ਕੀਤੀ ਜਾ ਰਹੀ ਜ਼ਰੂਰੀ ਮੁਰੰਮਤ ਕਾਰਨ 31 ਮਾਰਚ ਤੱਕ ਪਾਣੀ ਦਾ ਪ੍ਰੈਸ਼ਰ ਘੱਟ ਰਹੇਗਾ ।
ਇਸ ਦੀ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰੋਹਿਤ ਕੁਮਾਰ ਨੇ ਦੱਸਿਆ ਕਿ ਫੇਜ਼ 1, 2,3,5,7,9,10,11, ਸੈਕਟਰ 48ਸੀ, 70, 71, ਇੰਡਸਟਰਲ ਏਰੀਆ ਫੇਜ਼ 1 ਤੋਂ 5, ਪਿੰਡ ਮਦਨਪੁਰਾ, ਮਟੌਰ ਅਤੇ ਸ਼ਾਹੀਮਾਜਰਾ ਵਿਚ ਪਾਣੀ ਦਾ ਪ੍ਰੈਸ਼ਰ ਘੱਟ ਰਹੇਗਾ ਜਦ ਕਿ ਦੁਪਿਹਰ ਵੇਲੇ ਪਾਣੀ ਦੀ ਸਪਲਾਈ ਬੰਦ ਰਹੇਗੀ।