ਨਾਭਾ ਜੇਲ੍ਹ ਬਰੇਕ ਕਾਂਡ ਦੇ ਦੋਸ਼ੀਆਂ ਨੂੰ ਅੱਜ 23 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
ਪਟਿਆਲਾ, 23 ਮਾਰਚ, 2023: ਸਾਲ 2016 ਦੌਰਾਨ ਗੈਂਗਸਟਰਾਂ ਵੱਲੋਂ ਨਾਭਾ ਦੀ ਉਚ ਸੁਰੱਖਿਆ ਜੇਲ੍ਹ ’ਤੇ ਹਕਿਆਰਾਂ ਨਾਲ ਹਮਲਾ ਕਰ ਕੇ 6 ਮੁਲਜ਼ਮਾਂ ਨੂੰ ਜੇਲ੍ਹ ਵਿਚੋਂ ਭਜਾ ਕੇ ਲੈਣ ਦੇ ਮਾਮਲੇ ਵਿਚ ਪਟਿਆਲਾ ਦੇ ਵਧੀਕ ਸੈਸ਼ਨ ਜੱਜ ਐਚ ਐਸ ਗਰੇਵਾਲ ਦੀ ਅਦਾਲਤ ਨੇ 22 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਜਦੋਂ ਕਿ 6 ਹੋਰਨਾਂ ਨੂੰ ਬਰੀ ਕਰ ਦਿੱਤਾ ਹੈ। ਦੋਸ਼ੀ ਕਰਾਰ ਦਿੱਤੇ ਗਏ ਮੁਲਾਜ਼ਮਾਂ ਨੂੰ ਅੱਜ 23 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇਵਿਚ ਪਟਿਆਲਾ ਪੁਲਿਸ ਵੱਲੋਂ 34 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। 27 ਨਵੰਬਰ 2016 ਨੂੰ ਪਲਵਿੰਦਰ ਸਿੰਘ ਪਿੰਡਾ ਸਮੇਤ ਹੋਰ ਗੈਂਗਸਟਰਾਂ ਨੇ ਪੁਲਿਸ ਦੀ ਵਰਦੀ ਪਾ ਕੇ ਨਾਭਾ ਜੇਲ੍ਹ ’ਤੇ ਹਥਿਆਰਾਂ ਨਾਲ ਹਮਲਾ ਕਰ ਕੇ ਖਾਲਿਸਤਾਨੀਫੋਰਸ ਨਾਲ ਜੁੜੇ ਹਰਮਿੰਦਰ ਸਿੰਘ ਮਿੰਟੂ, ਕਸ਼ਮੀਰਾ ਸਿੰਘ ਗਲਵੱਟੀ, ਗੈਂਗਸਟਰ ਵਿੰਕੀ ਗੋਂਡਰ, ਗੁਰਪ੍ਰੀਤ ਸਿੰਘ ਸੇਖੋਂ ਤੇ 2 ਹੋਰ ਮੁਲਜ਼ਮਾਂ ਨੂੰ ਜੇਲ੍ਹ ਵਿਚ ਭਜਾ ਕੇ ਲੈ ਗਏ ਸਨ।