ਭਿਆਨਕ ਸੜਕ ਹਾਦਸੇ 'ਚ 3 ਅਧਿਆਪਕਾਂ ਸਮੇਤ ਚਾਰ ਦੀ ਮੌਤ
ਫਿਰੋਜ਼ਪੁਰ, 24 ਮਾਰਚ 2023: ਫਿਰੋਜ਼ਪੁਰ- ਫਾਜਿਲਕਾ ਰੋਡ ਤੇ ਪੈਂਦੇ ਪਿੰਡ ਖਾਈ ਫੇਮੇ ਕੀ ਕੋਲ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਤਿੰਨ ਅਧਿਆਪਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ।
ਦੱਸਿਆ ਜਾ ਰਿਹਾ ਹੈ ਕਿ, ਇਹ ਹਾਦਸਾ ਅਧਿਆਪਕਾਂ ਨੂੰ ਲਿਜਾ ਰਹੀ ਤੂਫ਼ਾਨ ਗੱਡੀ ਅਤੇ ਬੱਸ ਵਿਚਾਲੇ ਵਾਪਰਿਆ। ਹਾਦਸੇ ਵਿਚ ਤਿੰਨ ਅਧਿਆਪਕਾਂ ਤੇ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸ ਦਈਏ ਕਿ, ਗੱਡੀ ਵਿਚ ਕਰੀਬ 7 ਅਧਿਆਪਕ ਸਵਾਰ ਸਨ।
ਹੋਰ ਵੇਰਵਿਆਂ ਦੀ ਉਡੀਕ ਹੈ...