ਅੰਮ੍ਰਿਤਪਾਲ ਸਿੰਘ ਨੇ ਕਿਸ ਦੇਸ਼ ਤੋਂ ਮੰਗੀ ਨਾਗਰਿਕਤਾ, ਹੋਇਆ ਵੱਡਾ ਖੁਲ੍ਹਾਸਾ, ਪੜ੍ਹੋ ਵੇਰਵਾ
ਚੰਡੀਗੜ੍ਹ, 24 ਮਾਰਚ, 2023: ਭਗੌੜੇ ਅੰਮ੍ਰਿਤਪਾਲ ਸਿੰਘ ਨੇ ਯੂਨਾਈਟਡ ਕਿੰਗਡਮ (ਯੂ ਕੇ) ਵਿਚ ਨਾਗਰਿਕਤਾ ਦੇਣ ਦੀ ਅਰਜ਼ੀ ਦਾਇਰ ਕੀਤੀ ਹੈ। ਇਹ ਅਰਜ਼ੀ ਫਰਵਰੀ ਮਹੀਨੇ ਵਿਚ ਦਾਇਰ ਕੀਤੀ ਗਈ ਸੀ।
ਨਿਊਜ਼ 18 ਦੀ ਰਿਪੋਰਟ ਮੁਤਾਬਕ ਉਸਨੇ ਯੂ ਕੇ ਦੀ ਨਾਗਰਿਕ ਕਿਰਨਦੀਪ ਕੌਰ ਨਾਲ ਆਪਣੇ ਵਿਆਹ ਦੇ ਆਧਾਰ ’ਤੇ ਯੂ ਕੇ ਦੀ ਨਾਗਰਿਕਤਾ ਮੰਗੀ ਹੈ।
ਖੁਫੀਆ ਏਜੰਸੀਆਂ ਦੇ ਸੂਤਰਾਂ ਨੇ ਦੰਸਿਆ ਕਿ ਅੰਮ੍ਰਿਤਪਾਲ ਸਿੰਘ ਦੀ ਅਰਜ਼ੀ ਬ੍ਰਿਟਿਸ਼ ਅਧਿਕਾਰੀਆਂ ਕੋਲ ਪੈਂਡਿੰਗ ਪਈ ਹੈ ਤੇ ਹਾਲੇ ਇਸ ਮਾਮਲੇ ’ਤੇ ਕੋਈ ਫੈਸਲਾ ਨਹੀਂ ਲਿਆ ਗਿਆ।
ਇਹਨਾਂ ਅਧਿਕਾਰੀਆਂ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਇਹ ਸਮਝ ਲੱਗ ਗਈਸੀ ਕਿ ਉਸਦੇ ਖਿਲਾਫ ਸਥਾਨਕ ਅਧਿਕਾਰੀਆਂ ਤੇ ਸਭਿਅਕ ਸਮਾਜ ਵਿਚ ਮਾਹੌਲ ਬਣਦਾ ਜਾ ਰਿਹਾ ਹੈ। ਸਿੱਖ ਕੌਮ ਉਸਨੂੰ ਠੁਕਰਾ ਚੁੱਕੀ ਹੈ, ਇਸ ਵਾਸਤੇ ਉਹ ਸੁਰੱਖਿਅਤ ਯੂ ਕੇ ਪਹੁੰਚਣਾ ਚਾਹੁੰਦਾ ਸੀ।
ਯਾਦ ਰਹੇ ਕਿ ਫਿਲਮੀ ਐਕਟਰ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਬਣਿਆ ਸੀ। ਉਹ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਆਪਣਾ ਆਦਰਸ਼ ਮੰਨਦਾ ਹੈ। ਅੰਮ੍ਰਿਤਪਾਲ ਦੇ ਸਮਰਥਕ ਉਸਨੂੰ ’ਭਿੰਡਰਾਵਾਲਾ 2.0’ ਵਜੋਂ ਵੀ ਸੱਦਦੇ ਸਨ।
ਯਾਦ ਰਹੇ ਕਿ 23 ਫਰਵਰੀ ਨੂੰ ਅੰਮ੍ਰਿਤਪਾਲ ਸਿੰਘ ਨੇ ਅਜਨਾਲਾ ਪੁਲਿਸ ਥਾਣੇ ’ਤੇ