ਫ਼ਰੀਦਕੋਟੀਆਂ ਨੂੰ ਬਰੈਂਡਿਡ ਸਮਾਨ ਲਈ ਨਹੀਂ ਜਾਣਾ ਪਵੇਗਾ ਦੂਜਿਆਂ ਸ਼ਹਿਰਾਂ 'ਚ: ਡਾ.ਰਵੀ ਬਾਂਸਲ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 25 ਮਾਰਚ 2023 - ਫ਼ਰੀਦਕੋਟ-ਤਲਵੰਡੀ ਰੋਡ ਤੇ ਨਵੇਂ ਬਣੇ ਸ਼ਾਪਿੰਗ ਕੰਪਲੈਕਸ 'ਚ ਸਕੈੱਚਰ,ਨਾਈਕੀ, ਕੋਲੰਬੀਆ,ਏਸਿਕਸ ਨਾਮੀ ਕੰਪਨੀਆਂ ਦੇ ਸ਼ੋ-ਰੂਮ ਖੁੱਲ ਗਏ ਹਨ । ਇਨ੍ਹਾਂ ਦਾ ਉਦਘਾਟਨ ਕਰਨ ਲਈ ਕੀਤੇ ਗਏ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਾ.ਰਵੀ ਬਾਂਸਲ ਚੰਡੀਗੜ ਬੱਚਿਆਂ ਦਾ ਹਸਪਤਾਲ ਕੋਟਕਪੂਰਾ ਨੇ ਕਿਹਾ ਕਿ ਫ਼ਰੀਦਕੋਟੀਆਂ ਨੂੰ ਬਰੈਡਿਡ ਸਮਾਨ ਖਰੀਦਣ ਲਈ ਕਿਸੇ ਵੀ ਵੱਡੇ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਹੈ । ਹੁਣ ਨਾਮੀ ਕੰਪਨੀਆਂ ਦਾ ਸਮਾਨ ਇੱਕੋ ਕੰਪਲੈਕਸ 'ਚ ਮਿਲੇਗਾ । ਇਸ ਨਾਲ ਜਿੱਥੇ ਫ਼ਰੀਦਕੋਟੀਆਂ ਦਾ ਕੀਮਤੀ ਸਮਾਂ ਬੱਚੇਗਾ, ਉੱਥੇ ਆਉਣ-ਜਾਣ ਮੌਕੇ ਟਰਾਂਸਪੋਰਟ ਐਕਸਪੈਂਸਿਜ਼ ਵੀ ਬਚਣਗੇ ।
ਇਸ ਮੌਕੇ ਡਾ.ਪੀ.ਐਸ.ਬਰਾੜ, ਬਰਾੜ ਅੱਖਾਂ ਦਾ ਹਸਪਤਾਲ ਕੋਟਕਪੂਰਾ, ਡਾ.ਰਾਜਨ ਸਿੰਗਲਾ ਦਿਲ ਦੇ ਰੋਗਾਂ ਤੇ ਮਾਹਿਰ, ਡਾ.ਕੁਲਦੀਪ ਧੀਰ ਦੰਦਾਂ ਦੇ ਮਾਹਿਰ, ਡਾ.ਬੀ.ਕੇ.ਕਪੂਰ, ਡਾ.ਐਸ.ਐਸ.ਬਰਾੜ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਫ਼ਰੀਦਕੋਟ, ਡਾ.ਸੰਜੀਵ ਗੋਇਲ ਮੀਤ ਪ੍ਰਧਾਨ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ, ਅਨੀਕੇਤ ਗੋਇਲ, ਪਰਿਆਸ਼ ਗੋਇਲ ਉਚੇਚੇ ਤੌਰ ਤੇ ਹਾਜ਼ਰ ਹੋਏ ।
ਇਸ ਮੌਕੇ ਸ਼ੋ ਰੂਮ ਦੇ ਮੈਨੇਜਿੰਗ ਡਾਇਰੈਕਟਰ ਰਾਜ ਕੁਮਾਰ, ਰਾਕੇਸ਼ ਕੁਮਾਰ, ਰਾਜੇਸ਼ ਕੁਮਾਰ, ਸੁਮਿਤ ਬਾਂਸਲ ਨੇ ਸਭ ਨੂੰ ਜੀ ਆਇਆਂ ਆਖਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਬਠਿੰਡਾ, ਸ਼੍ਰੀ ਅੰਮਿ੍ਤਸਰ ਸਾਹਿਬ, ਹੰਡਿਆਇਆ ਵਿਖੇ ਸਫ਼ਲਤਾ ਨਾਲ ਸ਼ੋ ਰੂਮ ਚਲਾ ਰਹੇ ਹਨ । ਉਨ੍ਹਾਂ ਕਿਹਾ ਇੱਥੇ ਸਕੈਚਰ, ਨਾਈਕੀ, ਏਸਕਿਸ, ਕੋਲੰਬੀਆ ਕੰਪਨੀ ਦਾ ਸਮਾਨ ਸਾਰੇ ਦੇਸ਼ ਅੰਦਰ ਨਿਰਧਾਰਿਤ ਇੱਕ ਕੀਮਤ ਤੇ ਮਿਲੇਗਾ । ਉਨ੍ਹਾਂ ਫ਼ਰੀਦਕੋਟ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਵਾਰ ਜ਼ਰੂਰ ਸਾਡੇ ਸ਼ੋ ਰੂਮ ਵਿਜ਼ਿਟ ਕਰਨ । ਇੱਥੇ ਜ਼ਿਕਰਯੋਗ ਹੈ ਕਿ ਇੱਥੇ ਬਰਗਰ ਕਿੰਗ, ਕੇ.ਐਫ਼.ਸੀ ਸਮੇਤ ਦੇਸ਼-ਦੁਨੀਆਂ ਦੇ ਨਾਮਵਰ ਬਰੈਂਡ ਸ਼ੁਰੂ ਹੋ ਚੁੱਕੇ ਹਨ ।