ਦਸਮੇਸ਼ ਡੈਂਟਲ ਕਾਲਜ ਦਾ 9 ਰੋਜ਼ਾ ਖੇਡ ਸਮਾਗਮ ਅਮਿੱਟ ਯਾਦਾਂ ਛੱਡ ਕੇ ਸੰਪੰਨ
ਪਰਵਿੰਦਰ ਸਿੰਘ ਕੰਧਾਰੀ
- ਅਭੈ ਪ੍ਰਤਾਪ ਸਿੰਘ ਬਰਾੜ ਅਤੇ ਅਨੰਨਿਆ ਬੇਹਤਰੀਨ ਖਿਡਾਰੀ ਐਲਾਨ ਕੇ ਸਨਮਾਨਿਤ ਕੀਤੇ
ਫ਼ਰੀਦਕੋਟ, 25 ਮਾਰਚ 2023 - ਸਿਹਤ ਸੇਵਾਵਾਂ ਖੇਤਰ 'ਚ ਵਿਲੱਖਣ ਪਹਿਚਾਣ ਰੱਖਣ ਵਾਲੇ ਦਸਮੇਸ਼ ਡੈਂਟਲ ਕਾਲਜ ਅਤੇ ਹਸਪਤਾਲ ਤਲਵੰਡੀ ਰੋਡ ਫਰੀਦਕੋਟ ਦੇ ਕੈਪਟਨ ਡਾ. ਪੂਰਨ ਸਿੰਘ ਅੋਡੀਟੋਰੀਅਮ ਵਿਖੇ ਖੇਡ ਸਮਾਗਮ ਐਡੀਸ਼ਨ-2023 ਸਫਲਤਾ ਪੂਰਵਕ ਸੰਪਨ ਹੋਇਆ | ਇਸ ਖੇਡ ਸਮਾਗਮ ਦਾ ਉਦਘਾਟਨ ਕਾਲਜ ਦੇ ਡਾਇਰੈਕਟਰ ਡਾ.ਗੁਰਸੇਵਕ ਸਿੰਘ ਅਤੇ ਜੁਆਇੰਟ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਦੁਆਰਾ ਕੀਤਾ ਗਿਆ ਸੀ | ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦੇ ਦੌਰ 'ਚ ਸਫਲਤਾ ਪ੍ਰਾਪਤ ਕਰਨ ਲਈ ਅਤੇ ਵਿਦਿਆਰਥੀਆਂ ਦੇ ਬੁਹਪੱਖੀ ਵਿਕਾਸ ਲਈ ਪੜਾਈ ਦੇ ਨਾਲ-ਨਾਲ ਖੇਡਾਂ ਦਾ ਬੁਹਤ ਵੱਡਾ ਯੋਗਦਾਨ ਹੈ |
ਇਸ ਉਦੇਸ਼ ਨਾਲ ਹਰ ਸਾਲ ਜਿੱਥੇ ਵਿਦਿਆਰਥੀਆਂ ਨੂੰ ਬੇਹਤਰੀਨ ਸਿੱਖਿਆ ਪ੍ਰਦਾਨ ਕਰਨ ਵਾਸਤੇ ਉਪਰਾਲੇ ਕੀਤੇ ਜਾਂਦੇ ਹਨ ਉੱਥੇ ਖੇਡਾਂ ਨਾਂਲ ਜੋੜਨ ਵਾਸਤੇ ਸਮੇਂ ਸਮੇਂ ਤੇ ਖੇਡ ਸਮਾਗਮ ਕਰਵਾਏ ਜਾਂਦੇ ਹਨ | ਕਾਲਜ ਦੇ ਪਿ੍ੰਸੀਪਲ ਡਾ.ਐਸ.ਪੀ.ਐਸ.ਸੋਢੀਚੇਅਰਪਰਸਨ ਨੇ ਦੱਸਿਆ ਕਿ ਇਹ ਖੇਡ ਸਮਾਗਮ ਲਗਾਤਾਰ 9 ਦਿਨ ਕਰਵਾਇਆ ਗਿਆ | ਇਸ ਖੇਡ ਸਮਾਗਮ ਦੌਰਾਨ ਕਿ੍ਕਟ, ਵਾਲੀਵਾਲ, ਥਰੋਅਬਾਲ, ਟੇਬਲ ਟੈਨਿਸ, ਬੈਡਮਿੰਟਨ, ਕੈਰਮ, ਚੈਸ, ਬਾਸਕਟਬਾਲ, ਐਥਲੈਟਿਕਸ ਆਦਿ ਦੇ ਮੁਕਾਬਲੇ ਪੂਰੀ ਦਿਲਚਸਪੀ ਨਾਲ ਕਰਵਾਏ ਗਏ | ਕੁੱਲ ਮਿਲਾ ਕੇ ਇਹ ਖੇਡ ਸਮਾਗਮ ਅਮਿੱਟ ਯਾਦਾਂ ਛੱਡ ਕੇ ਸੰਪਨ ਹੋਇਆ |
ਮੁੱਖ ਕੋਆਰਡੀਨੇਟਰ ਡਾ.ਤਰੁਣ ਕੁਮਾਰ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਖੇਡ ਭਵਾਨਾ ਨਾਲ ਖੇਡਣ ਦਾ ਪ੍ਰਣ ਕਰਵਾਇਆ | ਕਨਵੀਨਰ ਡਾ. ਥੀਪੇ ਸੁਆਮੀ, ਡਾ ਪਿਯੂਸ ਗਾਂਧੀ, ਡਾ ਹਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ 'ਪੰਜ-ਦਰਿਆਵਾਂ' ਦੀ ਧਰਤੀ ਹੈ ਅਤੇ ਇਸ ਖੇਡ ਸਮਾਗਮ 'ਚ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਪੰਜ ਦਰਿਆਵਾਂ ਦੇ ਨਾਵਾਂ ਤੇ ਹਾਊਸਿਜ਼ 'ਚ ਵੰਡਿਆ ਗਿਆ | ਇਸ ਖੇਡ ਸਮਾਗਮ 'ਚ ਫੈਕਲਟੀ ਅਤੇ ਪੋਸਟ ਗਰੈਜ਼ੂਏਟਸ 'ਮਾਇਟੀ ਮਾਲਵਾ', ਇਨਟਰਨ 'ਝਨਾਬ ਚੈਂਲਜਰ', ਚੌਥੇ ਸਾਲ ਦੇ ਵਿਦਿਆਰਥੀ 'ਜਿਹਲਮ ਜਾਇੰਟਸ', ਤੀਜੇ ਸਾਲ ਦੇ ਵਿਦਿਆਰਥੀ 'ਸੀਜਲਿੰਗ ਸਤਲੁਜ', ਦੂਜਾ ਸਾਲ ਦੇ ਵਿਦਿਆਰਥੀ 'ਬਿਆਸ ਬੂਸਟਰ'ਅਤੇ ਪਹਿਲੇ ਸਾਲ ਦੇ ਵਿਦਿਆਰਥੀ 'ਰੋਰਿੰਗ ਰਾਵੀ' ਦੇ ਨਾਮ ਹੇਠ ਖੇਡੇ | ਖੇਡ ਸਮਾਗਮ ਦੇ ਅੰਤਿਮ ਦਿਨ ਇਨਾਮ ਵੰਡ ਸਮਾਗਮ ਕੀਤਾ ਗਿਆ | ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ | ਝਨਾਬ ਚੈਂਲਜਰ ਨੂੰ ਸਮੁੱਚੇ ਤੌਰ ਤੇ ਖੇਡਾਂ ਦਾ ਜੇਤੂ ਕਰਾਰ ਦਿੱਤਾ ਗਿਆ | ਇਨ੍ਹਾਂ ਖੇਡਾਂ 'ਚ ਬੇਹਤਰੀਨ ਮੇਲ ਖਿਡਾਰੀ ਅਭੈ ਪ੍ਰਤਾਪ ਸਿੰਘ ਬਰਾੜ, ਬੇਹਤਰੀਨ ਫੀਮੇਲ ਖਿਡਾਰਨ ਅਨੰਨਿਆ ਸਨ | ਅੰਤ 'ਚ ਡਾ ਰਿਸ਼ਬ ਕਪੂਰ, ਡਾ ਈਨਾ, ਡਾ ਤਰੁਣਪ੍ਰੀਤ ਕੌਰ ਨੂੰ ਖੇਡਾਂ ਸਫਲਤਾ ਪੂਰਵਕ ਕਰਵਾਉਣ ਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |