ਹਵਾਈ ਫਾਇਰ ਕਰਨ ਅਤੇ ਧਮਕੀਆਂ ਦੇਣ ਖਿਲਾਫ ਪਰਚਾ ਦਰਜ
ਦੀਪਕ ਜੈਨ
ਜਗਰਾਓਂ, 25 ਮਾਰਚ 2023 - ਥਾਣਾ ਦਾਖਾ ਦੀ ਪੁਲਿਸ ਵਲੋਂ ਹਵਾਈ ਫਾਇਰ ਕਰਨ ਅਤੇ ਧਮਕੀਆਂ ਦੇਣ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਸੁਖਦੀਪ ਸਿੰਘ ਵਾਸੀ ਪਿੰਡ ਬੂੜਾ ਪੱਟੀ ਦਾਖਾ ਨੇ ਬਿਆਨ ਕੀਤਾ ਕਿ ਮਿਤੀ 23.03.2023 ਨੂੰ ਰਾਤ ਵਕਤ ਕਰੀਬ 11:30 ਤੇ ਮੈ ਆਪਣੇ ਘਰ ਪਰਿਵਾਰ ਸਮੇਤ ਹਾਜਰ ਸੀ ਤਾਂ ਮੇਰੇ ਘਰ ਦੇ ਬਾਹਰ ਰੋਲੇ ਦੀ ਅਵਾਜ ਆ ਰਹੀ ਸੀ ਤਾਂ ਮੈਂ ਆਪਣੇ ਘਰ ਦੇ ਮੇਨ ਗੇਟ ਦੀ ਵਾਰੀ ਰਾਹੀ ਦੇਖਿਆ ਜੋ ਮੇਰੇ ਘਰ ਦੇ ਬਾਹਰ ਯਾਦਵਿੰਦਰ ਸਿੰਘ ਉੱਰਫ ਸੈਟਾਂ ਪਿਸਤੋਲ, ਅਮਨ ਸੰਧੂ, ਸੋਨੂੰ ਕਾਲੀਆ, ਸੁੱਖਾ, ਬਲਜਿੰਦਰ ਸਿੰਘ ਗੰਡਾਸਾ ਸਮੇਤ 3/4 ਨਾ-ਮਲੂਮ ਵਿਅਕਤੀ ਮੇਰਾ ਨਾਮ ਲੈ-ਲੈ ਕੇ ਗਾਲਾਂ ਕੱਢ ਰਹੇ ਸੀ ਅਤੇ ਲਲਕਾਰੇ ਮਾਰ ਰਹੇ ਸਨ।
ਆਪਣੇ ਮੂੰਹੋ ਬੋਲਦੇ ਕਹਿ ਰਹੇ ਸਨ ਕਿ ਅੱਜ ਤੈਨੂੰ ਨਹੀ ਛੱਡਣਾ। ਮੈ ਏਨੀ ਗੱਲ ਸੁਣਦਾ ਤੇ ਡਰਦਾ ਮਾਰਾ ਆਪਣੇ ਘਰ ਅੰਦਰ ਮੇਨ ਗੇਟ ਪਾਸ ਹੀ ਖੜਾ ਰਿਹਾ ਤੇ ਉਹਨਾਂ ਨੂੰ ਦੇਖਦਾ ਰਿਹਾ ਤਾਂ ਯਾਦਵਿੰਦਰ ਸਿੰਘ ਉੱਰਫ ਸੈੱਟਾਂ ਨੇ ਆਪਣੇ ਦਸਤੀ ਪਿਸਤੌਲ ਨਾਲ ਇੱਕ ਹਵਾਈ ਫਾਇਰ ਕੀਤਾ। ਇਸ ਦੇ ਨਾਲ ਹੀ ਇਸ ਦੇ ਸਾਥੀ ਇਸ ਨੂੰ ਲੈ ਕਿ ਆਪਣੀ ਕਾਰ ਰੰਗ ਚਿੱਟਾ ਵਿੱਚ ਧਮਕੀਆਂ ਦਿੰਦੇ ਚਲੇ ਗਏ ਤੇ ਬਾਕੀ ਪੈਦਲ ਚਲੇ ਗਏ। ਪੁਲਿਸ ਵਲੋਂ ਇਸ ਸੰਬੰਧੀ ਯਾਦਵਿੰਦਰ ਸਿੰਘ ਉੱਰਫ ਸੈਟਾਂ, ਅਮਨ ਸੰਧੂ, ਸੋਨੂੰ ਕਾਲੀਆ, ਸੁੱਖਾ, ਬਲਜਿੰਦਰ ਸਿੰਘ ਗੰਡਾਸਾ ਅਤੇ 3-4 ਅਣਪਛਾਤੇ ਵਿਅਕਤੀਆਂ ਖਿਲਾਫ ਥਾਣਾ ਦਾਖਾ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।