ਸੱਚੀ ਅਵਾਜ਼ ਬੰਦ ਕਰਨਾ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਹੈ ਸਚਾਈ ਦਾ ਗਲਾ ਘੁੱਟਣਾ - ਮੋਹਿਤ ਮਹਿੰਦਰਾ
ਜੀ ਐਸ ਪੰਨੂ
ਪਟਿਆਲਾ, 25 ਮਾਰਚ, 2023: ਪੰਜਾਬ ਪ੍ਰਦੇਸ਼ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਅਤੇ ਕਾਂਗਰਸ ਪਾਰਟੀ ਵੱਲੋਂ ਪਟਿਆਲ਼ਾ ਦਿਹਾਤੀ ਹਲਕੇ ਦੇ ਇੰਚਾਰਜ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਪਟਿਆਲ਼ਾ ਦਿਹਾਤੀ ਹਲਕੇ ਦੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਅਤੇ ਭਾਜਪਾ ਲੀਡਰਸ਼ਿਪ ਦੇ ਖ਼ਿਲਾਫ਼ ਜੰਮ ਕੇ ਨਾਰੇਬਾਜੀ ਕੀਤੀ ਮੋਦੀ ਸਰਕਾਰ ਮੁਰਦਾਬਾਦ ਅਤੇ ਰਾਹੁਲ ਗਾਂਧੀ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਇਸ ਮੋਕੇ ਪੰਜਾਬ ਯੂਥ ਕਾਂਗਰਸ ਦੇ ਵਾਇਸ ਪ੍ਰਧਾਨ ਮੋਹਿਤ ਮਹਿੰਦਰਾ ਨੇ ਕੇਂਦਰ ਸਰਕਾਰ ਵਿਰੁੱਧ ਭੜਾਸ ਕੰਢੀ ਅਤੇ ਕਿਹਾ ਕਿ ਜਦੋਂ ਤੋਂ ਰਾਹੁਲ ਗਾਂਧੀ ਨੇ ਅਡਾਨੀ ਉੱਪਰ ਚੱਲ ਰਹੀ ਕੇਂਦਰੀ ਮਿਹਰਬਾਨੀ ਵਿਰੁੱਧ ਅਵਾਜ਼ ਬੂਲੰਦ ਕੀਤੀ ਹੈ ਅਤੇ ਇਸ ਨੂੰ ਲੋਕ ਲਹਿਰ ਬਣਾਇਆ ਹੈ ਉਸ ਦਿਨ ਤੋਂ ਹੀ ਰਾਹੁਲ ਗਾਂਧੀ ਕੇਂਦਰ ਸਰਕਾਰ ਦੇ ਨਿਸ਼ਾਨੇ ਤੇ ਹਨ ਅਤੇ ਉਹਨਾਂ ਨੂੰ ਚੁੱਪ ਕਰਵਾਉਣ ਲਈ ਭਾਜਪਾ ਘੰਟਿਆਂ ਚਾਲਾਂ ਖੇਡ ਰਹੀ ਹੈ।
ਮੋਹਿਤ ਮਹਿੰਦਰਾ ਨੇ ਕਿਹਾ ਦੇਸ਼ ਦੀ ਭਾਜਪਾ ਸਰਕਾਰ ਰਾਹੁਲ ਗਾਂਧੀ ਦੀ ਵੱਧ ਰਹੀ ਦੇਸ਼ ਵਿਆਪੀ ਲੋਕਪ੍ਰੀਅਤਾ ਤੋਂ ਡਰੀ ਹੋਈ ਹੈ ਇਸ ਤੋਂ ਸਾਫ਼ ਹੈ ਕਿ ਰਾਹੁਲ ਗਾਂਧੀ ਦੇ ਵਿਰੁੱਧ ਜੋ ਕਾਰਵਾਈ ਹੋ ਰਹੀ ਹੈ ਇਹ ਭਾਜਪਾ ਦੇ ਡਰ ਅਤੇ ਬੋਖਲਾਹਟ ਦਾ ਨਤੀਜਾ ਹੈ ਬੀਜੇਪੀ ਨੂੰ ਅਪਣੀ ਰਾਜਨੀਤਕ ਜ਼ਮੀਨ ਹਿੱਲਦੀ ਦਿੱਖ ਰਹੀ ਹੈ ਇਸ ਲਈ ਉਹ ਵਿਰੋਧੀ ਦਲਾਂ ਦੀ ਸੱਚੀ ਅਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਰਾਜਨੀਤਕ ਵਿਰੋਧੀਆਂ ਦੀ ਅਵਾਜ਼ ਬੰਦ ਕਰਨ ਲਈ ਦੇਸ਼ ਦੀ ਸੰਵਿਧਾਨਿਕ ਸੰਸਥਾਵਾਂ ਦਾ ਦੁਰਉਪਯੋਗ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵਲੋ ਈ ਡੀ ,ਸੀ ਬੀ ਆਈ ਆਦਿ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ।
ਮੋਹਿਤ ਮਹਿੰਦਰਾ ਨੇ ਕਿਹਾ ਕਿ ਉਹ ਅਤੇ ਉਹਨਾਂ ਦੀ ਪਾਰਟੀ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਇਸ ਮੋਕੇ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜੇਸ਼ ਸ਼ਰਮਾਂ , ਅਨੀਲ ਮੋਦਗਿਲ , ਪਰਵੀਨ ਰਾਣਾ,ਪੰਜੋਲਾ ਐਨ ਸੀ ,ਵਰਿੰਦਰ ਟੋਨੀ, ਮਨੋਜ ਠਾਕੁਰ, ਹਿਮਾਂਸੂ ਜੋਸ਼ੀ , ਸੰਮੀ ਗਿੱਲ ,ਨਵਦੀਪ ,ਗਿਰੀਸ਼, ਕੈਲਾਸ਼ ਪੁਰੋਹਿਤ ਆਦਿ ਮੋਜੁਦ ਸਨ ।