ਸੇਵਾ ਭਾਰਤੀ ਨੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ, 104 ਯੂਨਿਟ ਖੂਨ ਬਲੱਡ ਬੈਂਕ ਨੂੰ ਦਿੱਤਾ
ਰੋਹਿਤ ਗੁਪਤਾ
ਗੁਰਦਾਸਪੁਰ, 26 ਮਾਰਚ 2023- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੇਵਾ ਭਾਰਤੀ ਨੇ ਇਨਰਵੀਲ ਕਲੱਬ ਦੇ ਸਹਿਯੋਗ ਨਾਲ ਮਹਾਨ ਦੇਸ਼ ਭਗਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਸ਼ਹੀਦਾਂ ਦੀ ਯਾਦ ਵਿੱਚ ਪੁਰਾਣੇ ਹਸਪਤਾਲ 'ਚ ਖੂਨਦਾਨ ਕੈਂਪ ਲਗਾਇਆ ਗਿਆ। ਇਸਦਾ ਉਦਘਾਟਨ ਕਰਨਲ ਅਮਰਜੀਤ ਸਿੰਘ ਭੁੱਲਰ ਸਾਬਕਾ ਡਾਇਰੈਕਟਰ ਸੈਨਿਕ ਭਲਾਈ ਬੋਰਡ ,ਡੀ.ਏ.ਵੀ ਪ੍ਰਬੰਧ ਕਮੇਟੀ ਦੇ ਅਖਿਲ ਭਾਰਤੀ ਸਕੱਤਰ ਅਤੇ ਪ੍ਰਮੁੱਖ ਸਮਾਜ ਸੇਵਕ ਬਾਲ ਕ੍ਰਿਸ਼ਨ ਮਿੱਤਲ, ਰਵੀ ਪੁਰੀ ਸੁਪਰਡੈਂਟ ਪੋਸਟ ਆਫਿਸ, ਦੀਪਤੀ ਅਗਰਵਾਲ ਪ੍ਰਧਾਨ ਇੰਨਰਵੀਲ ਕਲੱਬ ਅਤੇ ਪੰਜਾਬ ਸੇਵਾ ਭਾਰਤੀ ਦੇ ਉਪ ਪ੍ਰਧਾਨ ਨੀਲ ਕਮਲ ਵੱਲੋਂ ਸਾਂਝੇ ਤੌਰ ਤੇ ਭਾਰਤ ਮਾਤਾ ਅਤੇ ਸ਼ਹੀਦਾਂ ਦੀ ਫੋਟੋ ਅੱਗੇ ਜੋਤ ਜਗਾ ਕੇ ਕੀਤਾ ਗਿਆ।
ਸਟੇਜ ਸੰਚਾਲਨ ਕਰਦੇ ਹੋਏ ਨਗਰ ਸੇਵਾ ਪ੍ਰਮੁੱਖ ਸੁਭਾਸ਼ ਮਹਾਜਨ ਨੇ ਸੇਵਾ ਕੰਮਾਂ ਦੀ ਜਾਣਕਾਰੀ ਦਿੱਤੀ ਅਤੇ ਮਨੁੱਖੀ ਜੀਵਨ 'ਚ ਖੂਨਦਾਨ ਦੀ ਉਪਯੋਗਤਾ ਅਤੇ ਜਰੂਰਤ ਬਾਰੇ ਦੱਸਦਿਆਂ ਹਰ ਵਿਅਕਤੀ ਖਾਸਕਰ ਨੌਜਵਾਨਾਂ ਨੂੰ ਲਗਾਤਾਰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਜਦਕਿ ਇਨਰਵਹੀਲ ਕਲੱਬ ਦੀ ਪ੍ਰਧਾਨ ਦੀਪਤੀ ਅਗਰਵਾਲ ਦੀ ਸੇਵਾ ਭਾਰਤੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਡਾ. ਪੂਜਾ ਖੋਸਲਾ ਬਲੱਡ ਬੈਂਕ ਇੰਚਾਰਜ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ 104 ਨੌਜਵਾਨਾਂ ਵੱਲੋਂ ਖੂਨ ਬਲੱਡ ਬੈਂਕ ਲਈ ਲਿਆ ਗਿਆ। ਖੂਨਦਾਨ ਕਰਨ ਵਾਲਿਆਂ ਵਿੱਚ 11 ਔਰਤਾਂ ਵੀ ਸ਼ਾਮਲ ਸਨ। ਇਸ ਮੌਕੇ ਸੇਵਾ ਭਾਰਤੀ ਦੀ ਟੀਮ ਦੇ ਅਜੇ ਪੁਰੀ ਪ੍ਰਧਾਨ, ਰਾਕੇਸ਼ ਗੁਪਤਾ, ਨਵਨੀਤ ਜਿਲ੍ਹਾ ਮੰਤਰੀ, ਅਸ਼ੋਕ ਮਹਾਜਨ ਸਰਪ੍ਰਸਤ, ਨਰਿੰਦਰ ਸ਼ਰਮਾ, ਅਸ਼ਵਨੀ ਚਤਰਥ ਭੂਸ਼ਨ, ਸਤੀਸ਼, ਅਨਿਲ ਸ਼ਾਰਦਾ, ਸਾਹਿਲ, ਅਰੁਣ ਸ਼ਰਮਾ, ਮਦਨ ਗੁਪਤਾ, ਅਸ਼ੋਕ ਗੁਲੇਰੀਆ, ਸ਼ਸ਼ੀਕਾਂਤ, ਹੀਰਾ ਲਾਲ, ਨਵਦੀਪ, ਰਾਜ ਕੁਮਾਰ, ਇੰਨਰਵੀਲ ਕਲੱਬ ਦੇ ਦੀਪਤੀ ਅਗਰਵਾਲ ਪ੍ਰਧਾਨ, ਸੁਨੀਲ ਸ਼ਰਮਾ, ਪੂਨਮ ਮਿੱਤਲ, ਸ਼ੈਲੀ ਮਹਾਜਨ, ਨੀਲਮ ਮਹੰਤ, ਗੀਤਿਕਾ, ਕਪਿਲਾ, ਨੀਲਮ ਨਾਗਪਾਲ, ਸੀਮਾ ਮਹੰਤ, ਜਿਲ੍ਹਾ ਸਿਹਤ ਪ੍ਰਮੁੱਖ ਡਾ. ਰਾਜੀਵ ਅਰੋੜਾ, ਮੁਨੀਸ਼ ਬਮੋਤਰਾ, ਰਾਜੇਸ਼, ਸਾਈਂ ਪਰਿਵਾਰ ਦੇ ਪ੍ਰਦੀਪ, ਸ਼ਿਵ ਭੂਮੀ, ਸੁਮਿਤ ਮਹਾਜਨ, ਅਗਰਸੇਨ ਸਮੇਤ ਹੋਰ ਪਤਵੰਤੇ ਮੌਜੂਦ ਸਨ।