ਪੰਜਾਬ 'ਚ ਹੁਣ ਮੋਟਰ ਗੱਡੀਆਂ 'ਤੇ ਅਜਿਹੇ ਸਟਿੱਕਰ ਲਾਉਣ ਵਾਲਿਆਂ ਦੀ ਖ਼ੈਰ ਨਹੀਂ- ਪੁਲਿਸ ਵੱਲੋਂ ਸਖ਼ਤ ਕਾਰਵਾਈ ਦੀ ਚੇਤਾਵਨੀ
ਚੰਡੀਗੜ੍ਹ, 27 ਮਾਰਚ 2023- ਪੰਜਾਬ ਪੁਲਿਸ ਦੇ ਵਲੋਂ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਲਗਾਤਾਰ ਸੂਬੇ ਦੇ ਅੰਦਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੇ ਤਹਿਤ ਪੁਲਿਸ ਦੇ ਵਲੋਂ ਉਨ੍ਹਾਂ ਲੋਕਾਂ ਖਿਲਾਫ਼ ਕਾਰਵਾਈ ਕਰਨ ਦਾ ਮੂਡ ਬਣਾ ਲਿਆ ਹੈ, ਜਿਨ੍ਹਾਂ ਵਲੋਂ ਮੋਟਰ ਗੱਡੀਆਂ ਤੇ ਅਣਅਧਿਕਾਰਿਤ ਸਟਿੱਕਰ ਲਾਏ ਜਾ ਰਹੇ ਹਨ। ਪੰਜਾਬ ਪੁਲਿਸ ਦੇ ਵਲੋਂ ਬੰਦੂਕ ਅਤੇ ਹੋਰ ਕਈ ਅਜਿਹੇ ਅਣ-ਅਧਿਕਾਰਿਤ ਸਟਿੱਕਰ ਲਗਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ।