ਸਾਵਰਕਰ ਦਾ ਨਾਮ ਲੈਣ 'ਤੇ ਰਾਹੁਲ ਨੂੰ ਦਿੱਤੀ ਭਾਜਪਾ ਨੇ ਆਹ ਨਸੀਅਤ
ਨਵੀਂ ਦਿੱਲੀ, 27 ਮਾਰਚ 2023- ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਲੀਡਰ ਅਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਰਾਹੁਲ ਗਾਂਧੀ ਦੇ ਵਲੋਂ ਸਾਵਰਕਰ ਤੇ ਕੀਤੀ ਗਈ ਟਿੱਪਣੀ ਤੇ ਆਪਣਾ ਪ੍ਰਤੀਕ੍ਰਮ ਸਾਂਝਾ ਕੀਤਾ ਹੈ।
ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ, ਰਾਹੁਲ ਗਾਂਧੀ ਨੇ ਵੀਰ ਸਾਵਰਕਰ ਦਾ ਨਾਂ ਪ੍ਰਸੰਗ ਤੋਂ ਬਾਹਰ ਲੈ ਕੇ ਉਨ੍ਹਾਂ ਦਾ ਅਪਮਾਨ ਕੀਤਾ ਅਤੇ ਕਈ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ। ਸਾਵਰਕਰ ਨੂੰ ਜਾਨਣਾ ਹੈ ਤਾਂ ਅੰਡੇਮਾਨ ਜੇਲ੍ਹ 'ਚ ਇਕ ਵਾਰ 5 ਮਿੰਟ ਚੁੱਪ ਹੋ ਕੇ ਬੈਠ ਜਾਓ, ਉੱਥੇ ਦੀਆਂ ਕੰਧਾਂ ਅੱਜ ਵੀ ਸਾਵਰਕਰ ਦੇ ਸੰਘਰਸ਼ ਦੀਆਂ ਗਵਾਹ ਹਨ:
ਉਨ੍ਹਾਂ ਦੋਸ਼ ਲਾਇਆ ਕਿ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖੁੱਸਣ ਨੂੰ ਲੈ ਕੇ ਸਾਰੇ ਕਾਂਗਰਸੀ ਨੇਤਾ ਪੂਰੇ ਦੇਸ਼ 'ਚ ਹਾਹਾਕਾਰ ਮਚਾ ਰਹੇ ਹਨ... ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਕਾਂਗਰਸੀ ਨੇਤਾਵਾਂ ਨੇ ਨਿਆਂਪਾਲਿਕਾ ਅਤੇ ਜੱਜਾਂ 'ਤੇ ਸਵਾਲ ਖੜ੍ਹੇ ਕੀਤੇ ਹਨ, ਉਸ ਤੋਂ ਸਾਫ ਹੈ ਕਿ ਕਾਂਗਰਸ ਪਾਰਟੀ, ਲੀਡਰਸ਼ਿਪ ਅਤੇ ਇਸ ਦੇ ਨੇਤਾਵਾਂ ਨੂੰ ਨਾ ਤਾਂ ਸੰਵਿਧਾਨ 'ਤੇ ਭਰੋਸਾ ਹੈ ਅਤੇ ਨਾ ਹੀ ਨਿਆਂਪਾਲਿਕਾ 'ਤੇ।