ਓਪਨ ਪੰਜਾਬ ਅਥਲੈਟਿਕ ਮੀਟ ਵਿਚ ਵਡੇਰੀ ਉਮਰ ਦੇ ਖਿਡਾਰੀਆਂ ਨੇ ਲਿਆ ਹਿੱਸਾ
ਰੋਹਿਤ ਗੁਪਤਾ
ਗੁਰਦਾਸਪੁਰ , 27 ਮਾਰਚ 2023 : ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਉਮਰ ਵੀ ਰੁਕਾਵਟ ਨਹੀਂ ਬਣਦੀ ਕੁਝ ਐਸਾ ਹੀ ਦੇਖਣ ਨੂੰ ਮਿਲਿਆ ਬਟਾਲਾ ਚ ਹੋ ਰਹੀਆਂ ਓਪਨ ਪੰਜਾਬ ਮਾਸਟਰ ਅਥਲੈਟਿਕ ਮੀਟ ਚ ਜਿਥੇ ਪੰਜਾਬ ਭਰ ਤੋਂ ਵੱਖ ਵੱਖ ਜਿਲਿਆਂ ਤੋਂ ਵਡੇਰੀ ਉਮਰ ਦੇ ਵੈਟਰਨ ਖਿਡਾਰੀਆਂ ਨੇ ਹਿਸਾ ਲਿਆ ਅਤੇ ਵੱਖ ਵੱਖ ਇਵੇੰਟ ਜਿਵੇ 100 ਮੀਟਰ 200 ਮੀਟਰ ਅਤੇ 400 ਮੀਟਰ ਅਤੇ 5000 ਮੀਟਰ ਦੌੜ ਚ ਸ਼ਾਮਿਲ ਹੋਏ | ਉਥੇ ਹੀ ਇਸ ਮੁਕਾਬਲੇ ਚ ਔਰਤਾਂ ਵੀ ਸ਼ਾਮਿਲ ਸਨ ਅਤੇ ਉਹਨਾਂ ਵੀ ਦੌੜ ਮੁਕਾਬਲੇ ਚ ਹਿਸਾ ਲਿਆ |
ਮਾਸਟਰ ਅਥਲੈਟਿਕ ਐਸੋਸੀਸੈਸ਼ਨ ਗੁਰਦਾਸਪੁਰ ਵਲੋਂ ਬਟਾਲਾ ਚ ਇਹ ਪਹਿਲੀ ਵਾਰ ਮੁਕਾਬਲਾ ਕਰਵਾਇਆ ਗਿਆ ਅਤੇ ਇਹਨਾਂ ਮੁਕਾਬਲੇ ਚ ਪੰਜਾਬ ਭਰ ਦੇ ਵੱਖ ਵੱਖ ਜਿਲਿਆਂ ਤੋਂ ਵੈਟਰਨ ਖਿਡਾਰੀਆਂ ਨੇ ਹਿਸਾ ਲਿਆ ਉਥੇ ਹੀ ਵਿਸ਼ੇਸ ਤੌਰ ਤੇ ਜੋ ਔਰਤਾਂ ਜਿਹਨਾਂ ਚ ਬਜ਼ੁਰਗ ਔਰਤਾਂ ਵੀ ਸ਼ਾਮਿਲ ਸਨ ਨੇ ਮੁਕਾਬਲੇ ਚ ਹਿਸਾ ਲਿਆ ਅਤੇ ਵੱਖ ਵੱਖ ਇਵੇੰਟ ਚ ਆਪਣੀ ਖੇਡ ਦੇ ਜੌਹਰ ਦਿਖਾਏ ਉਥੇ ਹੀ ਇਹਨਾਂ ਖਿਡਾਰੀਆਂ ਅਤੇ ਵਿਸ਼ੇਸ ਕਰ ਔਰਤਾਂ ਨੇ ਖੁਦ ਨੂੰ ਜਵਾਨ ਦੱਸਿਆ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਪਹਿਚਾਣ ਮਾਸਟਰ ਖਿਡਾਰੀ ਵਜੋਂ ਹੈ ਜੋਕਿ ਉਹਨਾਂ ਨੂੰ ਇਸ ਪਹਿਚਾਣ ਨਾਲ ਖੁਸ਼ੀ ਮਿਲਦੀ ਹੈ ਅਤੇ ਪਰਿਵਾਰ ਚ ਉਹਨਾਂ ਦੇ ਬੱਚਿਆਂ ਦਾ ਵੀ ਵੱਡਾ ਸਹਿਯੁਗ ਹੈ ਅਤੇ ਸਿਹਤ ਪੱਖੋਂ ਵੀ ਉਹ ਬਿਮਾਰੀਆ ਤੋਂ ਦੂਰ ਅਤੇ ਤੰਦਰੁਸਤ ਰਹਿੰਦੇ ਹਨ ਕਈ ਔਰਤਾਂ ਦਾ ਕਹਿਣਾ ਸੀ ਕਿ ਉਹਨਾਂ ਇਕ ਵੈਟਰਨ ਐਥਲੀਟ ਵਜੋਂ ਹੀ ਖੇਡਾਂ ਚ ਸ਼ੁਰੂਆਤ ਕੀਤੀ ਅਤੇ ਸਿਹਤ ਸਹੀ ਅਤੇ ਫਿੱਟ ਵੀ ਹਨ ਅਤੇ ਲਗਾਤਾਰ ਕਈ ਦੌੜ ਮੁਕਾਬਲੇ ਜਿਹਨਾਂ ਚ ਸਟੇਟ ਅਤੇ ਨੈਸ਼ਨਲ ਅਤੇ ਕਈ ਨਾਮਵਰ ਪੇਂਡੂ ਖੇਡ ਮੁਕਾਬਲੇ ਚ ਆਪਣਾ ਸਿੱਕਾ ਜਮਾ ਬੈਠੇ ਹਨ ਅਤੇ ਕਈ ਮੈਡਲ ਜਿਤੇ ਹਨ | ਉਥੇ ਹੀ ਉਹਨਾਂ ਕਿਹਾ ਕਿ ਉਹ ਨੌਜਵਾਨ ਪੀੜੀ ਨੂੰ ਵੀ ਸੇਧ ਦੇ ਰਹੇ ਹਨ ਕਿ ਉਹ ਵੀ ਨਸ਼ੇ ਦੀ ਦਲਦਲ ਚ ਨਾ ਫੱਸਣ ਬਲਕਿ ਵੱਧ ਚੜ ਕੇ ਖੇਡਾਂ ਵੱਲ ਪ੍ਰੇਰਿਤ ਹੋਣ |