ਅੰਤਰਰਾਸ਼ਟਰੀ ਇਸਤਰੀ ਦਿਵਸ 'ਤੇ ਪੂਨਮ ਰਾਣੀ (ਪੀ.ਟੀ.ਆਈ.) ਸਨਮਾਨਿਤ
ਪਟਿਆਲਾ, 27 ਮਾਰਚ 2023 : ਭਾਸ਼ਾ ਭਵਨ, ਪਟਿਆਲਾ ਵਿਖੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ (ਰਜਿ.) ਪਟਿਆਲਾ ਵੱਲੋਂ ਅੰਤਰਰਾਸ਼ਟਰੀ ਇਸਤਰੀ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਪੂਨਮ ਰਾਣੀ (ਪੀ.ਟੀ.ਆਈ.) ਸ.ਸ.ਸ.ਸ.ਡਕਾਲਾ (ਪਟਿਆਲਾ) ਨੂੰ ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਦੇਣ ਲਈ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ. ਰਣਜੋਧ ਸਿੰਘ ਹਡਾਣਾ (ਚੇਅਰਮੈਨ ਪੀ.ਆਰ.ਟੀ.ਸੀ.) ਜੀ ਮੁੱਖ ਮਹਿਮਾਨ ਅਤੇ ਡਾ. ਵੀਰਪਾਲ ਕੌਰ (ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ) ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ। ਇਹ ਸਾਰਾ ਸਮਾਗਮ ਮੈਡਮ ਨੀਨਾ ਮਿੱਤਲ (ਐੱਮ.ਐੱਲ.ਏ. ਰਾਜਪੁਰਾ) ਜੀ ਦੀ ਪ੍ਰਧਾਨਗੀ ਹੇਠ ਹੋਇਆ।