"ਕਨੇਡੀਅਨ ਇੰਗਲਿਸ਼ ਸਕੂਲ" ਜੈਤੋ ਵਿਖੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ
ਮਨਜੀਤ ਸਿੰਘ ਢੱਲਾ
ਜੈਤੋ,27 ਮਾਰਚ 2023 : ਕਨੇਡੀਅਨ ਸਕੂਲ ਆਫ ਇੰਗਲਿਸ਼ ਲੈਗੂਏਜ ਨਜ਼ਦੀਕ ਬੱਸ ਸਟੈਂਡ ਜੈਤੋ ਵਿਖੇ ਸ੍ਰੀ ਉਪਿੰਦਰ ਸ਼ਰਮਾ ਤੇ ਲਖਵੀਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੇ ਸੈਂਟਰ ਵਿਖੇ ਰੱਖੇ ਗਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਤੇ ਸੰਗਤਾਂ ਨੂੰ ਚਾਹ ਪਾਣੀ ਦਾ ਲੰਗਰ ਛਕਾਇਆ ਗਿਆ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਤੇ ਸੰਤ ਸਮਾਜ ਵੱਲੋਂ ਇਲਾਹੀ ਬਾਣੀ ਦਾ ਪਾਠ ਕੀਤਾ ਗਿਆ। ਉਨ੍ਹਾਂ ਨੇ ਮੌਕੇ ਤੇ ਸੰਗਤਾਂ ਨੂੰ ਫਰਮਾਇਆ ਤੇ ਕਿਹਾ ਕਿ ਗੁਰਬਾਣੀ ਸੁਣਨ ਅਤੇ ਗੁਰਬਾਣੀ ਅਨੁਸਾਰ ਦੱਸੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਬਾਬਾ ਕਮਲ ਦਾਸ ਜੀ ਡੇਰਾ ਬਾਬਾ ਮੋਹਨ ਦਾਸ ਜੈਤੋ, ਮਹੰਤ ਸੱਤ ਮੁਨੀ ਡੇਰਾ ਭਗਤੂਆਣਾ, ਇੰਦਰਜੀਤ ਸ਼ਰਮਾ ਜੀ, ਗੁਰਸੇਵਕ ਸਿੰਘ ਭੱਟੀ, ਡਾਕਟਰ ਸੁਖਲੀਤ ਸਿੰਘ, ਜਸਬੀਰ ਸਿੰਘ ਵਾਂਦਰ, ਜਸਵੀਰ ਸਿੰਘ ਗਿੱਲ ਨੇ ਤੇ ਸਮੂਹ ਸਟਾਫ ਮੌਜੂਦ ਸਨ।