ਮੋਹਾਲੀ ਪ੍ਰੈਸ ਕਲੱਬ ਦੀ ਮੌਜੂਦਾ ਗਵਰਨਿੰਗ ਬਾਡੀ ਭੰਗ, ਚੋਣ 31 ਮਾਰਚ ਨੂੰ
* ਚੋਣ ਕਮਿਸ਼ਨ ਵਲੋਂ ਕਲੱਬ ਦਾ ਸਾਲਾਨਾ ਚੋਣ ਸ਼ਡਿਊਲ ਜਾਰੀ
ਮੋਹਾਲੀ, 27 ਮਾਰਚ 2023 : ਅੱਜ ਮੋਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਜਨਰਲ ਬਾਡੀ ਮੀਟਿੰਗ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ 70 ਦੇ ਕਰੀਬ ਰੈਗੂਲਰ ਮੈਂਬਰਾਂ ਨੇ ਹਾਜ਼ਰੀ ਭਰੀ। ਇਸ ਦੌਰਾਨ ਕਲੱਬ ਦੀਆਂ ਸਲਾਨਾ ਗਤੀਿਵਧੀਆਂ ਉਤੇ ਹਾਊਸ ਨੂੰ ਜਾਣੂੰ ਕਰਵਾਇਆ ਗਿਆ। ਇਸ ਦੌਰਾਨ ਸਰਬਸੰਮਤੀ ਨਾਲ ਮੌਜੂਦਾ ਕਾਰਜਕਾਰਨੀ ਭੰਗ ਕਰਕੇ 31 ਮਾਰਚ ਨੂੰ ਕਲੱਬ ਦੀਆਂ ਚੋਣ ਕਰਵਾਉਣ ਦਾ ਐਲਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ ਨੇ ਦੱਸਿਆ ਕਿ ਸੁਖਦੇਵ ਸਿੰਘ ਪਟਵਾਰੀ ਵਲੋਂ ਕਲੱਬ ਦੀਆਂ ਸਾਲਾਨਾ ਗਤੀਵਿਧੀਆਂ ਬਾਰੋੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਕਲੱਬ ਦੀ ਵਿੱਤੀ ਰਿਪੋਰਟ ਪੇਸ਼ ਕੀਤੀ ਗਈ। ਇਸ ਉਤੇ ਵਿਚਾਰ ਕਰਦਿਆਂ ਜਨਰਲ ਬਾਡੀ ਨੇ ਦੋਹਾਂ ਰਿਪੋਰਟਾਂ ਨੂੰ ਬਿਨਾਂ ਕਿਸੇ ਸੋਧ ਤੋਂ ਬਿਨਾਂ ਹੂਬਹੂ ਪਾਸ ਕਰ ਦਿੱਤਾ। ਇਸ ਮੌਕੇ ਇਕ ਮਤੇ ਰਾਹੀਂ ਜਨਰਲ ਬਾਡੀ ਮੌਜੂਦਾ ਜਨਰਲ ਬਾਡੀ ਨੂੰ ਭੰਗ ਕਰਨ ਦਾ ਮਤਾ ਪਾਸ ਕੀਤਾ ਗਿਆ ਅਤੇ ਅਗਲੀ ਗਵਰਨਿੰਗ ਬਾਡੀ ਦੀ ਸਥਾਪਤੀ ਲਈ ਚੋਣ 31 ਮਾਰਚ ਨੂੰ ਕਰਾਉਣ ਦਾ ਮਤਾ ਪਾਸ ਕੀਤਾ ਗਿਆ।
ਇਸ ਮੌਕੇ ਗਵਰਨਿੰਗ ਬਾਡੀ ਦੇ ਮੈਂਬਰਾਨ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਚਾਨਾ, ਮੀਤ ਪ੍ਰਧਾਨ ਸੁਸ਼ੀਲ ਗਰਚਾ ਤੇ ਧਰਮ ਸਿੰਘ, ਕੈਸ਼ੀਅਰ ਰਾਜੀਵ ਤਨੇਜਾ, ਜੁਆਇੰਟ ਸਕੱਤਰ ਨੇਹਾ ਵਰਮਾ ਅਤੇ ਨੀਲਮ ਠਾਕੁਰ ਤੋਂ ਇਲਾਵਾ ਮੈਂਬਰ ਵੈਟਰਨ ਪੱਤਰਕਾਰ ਧਰਮਪਾਲ ਉਪਾਸਕ, ਹਰਬੰਸ ਸਿੰਘ ਬਾਗੜੀ, ਅਜੈਬ ਔਜਲਾ, ਸੁਖਵਿੰਦਰਪਾਲ ਸਿੰਘ ਮਨੌਲੀ, ਕੁਲਵਿੰਦਰ ਸਿੰਘ ਬਾਵਾ, ਪਾਲ ਸਿੰਘ ਕੰਸਾਲਾ, ਬਲਜੀਤ ਮਰਵਾਹਾ, ਵਿਜੇ ਕੁਮਾਰ, ਅਮਨਦੀਪ ਗਿੱਲ, ਕੁਲਵੰਤ ਗਿੱਲ, ਮਾਇਆ ਰਾਮ, ਜਗਤਾਰ ਸਿੰਘ, ਮੰਗਤ ਸੈਦਪੁਰ, ਅਮਰਜੀਤ ਧੀਮਾਨ, ਰਣਜੀਤ ਧਾਲੀਵਾਲ, ਐਚ.ਐਸ. ਭੱਟੀ, ਹਰਪ੍ਰੀਤ ਸੋਢੀ, ਗੁਰਨਾਮ ਸਾਗਰ, ਅਮਰਦੀਪ ਸੈਣੀ, ਦਵਿੰਦਰ ਸਿੰਘ, ਜਸਵਿੰਦਰ ਰੂਪਾਲ, ਪ੍ਰਵੇਸ਼ ਚੌਹਾਨ, ਸੁਖਵਿੰਦਰ ਸਿੰਘ, ਰਾਕੇਸ਼ ਹਮਪਾਲ, ਹਰਦੇਵ ਚੌਹਾਨ, ਵਾਸਨ ਸਿੰਘ ਗੋਰਾਇਆ, ਅਮਰਪਾਲ ਸਿੰਘ ਨੂਰਪੁਰੀ, ਰਾਜੀਵ ਸਚਦੇਵਾ, ਸੁਰਜੀਤ ਤਲਵੰਡੀ, ਕੁਲਵੰਤ ਕੋਟਲੀ, ਸਮੇਤ ਵੱਡੀ ਗਿਣਤੀ ਵਿਚ ਮੈਂਬਰ ਹਾਜ਼ਰ ਸਨ।