ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸਟਾਚਾਰ ਲਗਾਤਾਰ ਦੇਸ਼ ਵਿੱਚ ਵੱਧ ਰਿਹਾ ਹੈ: ਘੁਡਾਣੀ
ਪਾਇਲ 27 ਮਾਰਚ 2023 ( ਰਵਿੰਦਰ ਸਿੰਘ ਢਿੱਲੋ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਭਾਰਤ ਮਾਲਾ ਪਰਿਯੋਜਨਾ ਤਹਿਤ ਜਬਰੀ ਜਮੀਨਐਕਵਾਇਰ ਕਰਨ ਦੇ ਵਿਰੋਧ ਵਿੱਚ ਚੱਲ ਰਹੇ ਮੋਰਚਾ 275 ਵੇ ਦਿਨ ਵਿੱਚ ਦਾਖਲ ਹੋਇਆ ਪਰ ਸਰਕਾਰ ਵਲੋ ਭਰੋਸਾ ਦਿੱਤਾ ਗਿਆ ਕਿ ਕਿਸਾਨਾਂ ਦੀ ਸਹਿਮਤੀ ਨਾਲ ਮਸਲਾ ਹੱਲ ਕੀਤਾ ਜਾਵੇਗਾ ਪਰ ਸਰਕਾਰ ਵਲੋ ਇਹ ਵੀ ਕਿਹਾ ਕਿ 31 ਮਾਰਚ ਤੱਕ ਕਿਸਾਨਾਂ ਨੂੰ ਸਹਿਮਤ ਕਰਕੇ ਵੱਧ ਮੁਆਵਜ਼ੇ ਲਈ ਰਾਜੀ ਕੀਤਾ ਜਾਵੇਗਾ ਪਰ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਗਲਬਾਤ ਵੀ ਨਹੀਂ ਚਲਾਈ ,ਸਰਕਾਰ ਕਿਸਾਨਾਂ ਦਾ ਸਿਦਕ ਪਰਖਣਾ ਚਾਹੁੰਦੀ ਹੈ ਪਰ ਕਿਸਾਨ ਵੀ ਆਪਣਾ ਸ਼ੰਘਰਸ਼ ਜਾਰੀ ਰੱਖਣਗੇ ਜਿਨਾ ਚਿਰ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਮਿਲ ਜਾਂਦਾ,ਕੇਂਦਰ ਤੇ ਸੂਬਾ ਸਰਕਾਰ ਕਾਰਪੋਰੇਟਾ ਦੇ ਮੁਨਾਫਿਆਂ ਲਈ ਸਭ ਕੁਝ ਦੇਣ ਨੂੰ (ਵੇਚਣ)ਤਿਆਰ ਹੈ,ਕਿਸਾਨੀ ਤੇ ਜਵਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ,ਘੁਡਾਣੀ ਹੋਰ ਕਿਹਾ ਕਿ ਮਹਿੰਗਾਈ,ਬੇਰੁਜ਼ਗਾਰੀ,ਭਰਿਸ਼ਟਾਚਾਰ ਲਗਾਤਾਰ ਵੱਧ ਰਿਹਾ ਹੈ ਲੋਕਾਂ ਦੇ ਅਸਲੀ ਮੁੱਦਿਆ ਤੋਂ ਧਿਆਨ ਪਾਸੇ ਕਰਨ ਲਈ ਫਿਰਕਾਪ੍ਰਸਤੀ ਦੀ ਖੇਡ ਖੇਡ ਕੇ ਪੰਜਾਬ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਹੈ ਤੇ ਕੇਂਦਰ ਸਰਕਾਰ ਵਲੋਂ ਐਨ ਆਈ ਏ ਤੇ ਐਨ ਐਸ ਏ ਲਾਗੂ ਕਰਕੇ ਜਮਹੂਰੀ ਹੱਕਾ ਦਾ ਘਾਣ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਦਾ ਡਟਵਾਂ ਵਿਰੋਧ ਕਰਕੇ ਵਾਪਸ ਕੀਤੇ ਜਾਣ,ਇਸ ਵੇਲੇ ਇਹਨਾਂ ਨਾਲ ਸ਼ਿੰਦਰ ਸਿੰਘ,ਦਲਜੀਤ ਸਿੰਘ ਗੁਜਰਵਾਲ,ਨਿਰਮਲਸਿੰਘ,ਸੁਰੇਸ਼ ਵੀ ਸ਼ਾਮਲ ਸਨ ।