ਪਟਿਆਲਾ ਜਿਲ੍ਹੇ ਵਿੱਚ ਤਿੰਨ ਨਵੇਂ ਕੋਵਿਡ ਕੇਸ ਹੋਏ; ਖਾਂਸੀ, ਜੁਕਾਮ ਵਾਲੇ ਕੇਸਾਂ ਲਈ ਕੋਵਿਡ ਜਾਂਚ ਜਰੂਰੀ
ਫਲੂ ਅਤੇ ਕੇਵਿਡ ਤੋਂ ਬਚਾਅ ਲਈ ਲੋਕ ਸਾਵਧਾਨੀਆਂ ਵਰਤਣ : ਸਿਵਲ ਸਰਜਨ
ਜਗਤਾਰ ਸਿੰਘ
ਪਟਿਆਲਾ 27 ਮਾਰਚ 2023: ਚਲ ਰਹੇ ਫਲੂ ਦੇ ਸੀਜਨ ਅਤੇ ਪਿਛਲੇ ਕੁੱਝ ਦਿਨਾਂ ਤੋਂ ਪੂਰੇ ਭਾਰਤ ਵਿੱਚ ਕੇਵਿਡ ਦੇ ਨਵੇਂ ਕੇਸਾ ਵਿੱਚ ਹੋ ਰਹੇ ਵਾਧੇ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਰਾਜ ਸਰਕਾਰਾਂ ਨੂੰ ਵੀ ਕੇਵਿਡ ਤੋਂ ਸਤਰਕ ਰਹਿਣ ਦੀਆਂ ਹਦਾਇਤਾਂ ਜਾਰੀ ਹੋਈਆਂ ਹਨ।ਜਿਸ ਤਹਿਤ ਪੰਜਾਬ ਸਰਕਾਰ ਸਿਹਤ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ. ਦਲਬੀਰ ਕੌਰ ਨੇ ਐਡਵਾਈਜਰੀ ਜਾਰੀ ਕਰਦੇ ਕਿਹਾ ਕਿ ਜੁਕਾਮ, ਬੁਖਾਰ, ਖਾਂਸੀ ਦੇ ਲੱਛਣ ਜਿਸ ਵੀ ਵਿਅਕਤੀ ਵਿਚ ਆ ਰਹੇ ਹਨ, ਉਹ ਮਾਸਕ ਦੀ ਵਰਤੋਂ ਜਰੂਰ ਕਰੇ ਅਤੇ ਕੇਵਿਡ ਤੇ ਫਲੂ ਜਿਹੇ ਰੋਗਾਂ ਨੂੰ ਫੈਲਣ ਤੋਂ ਬਚਾਏ।ਇਹਨਾਂ ਫਲੂ ਅਤੇ ਕੋਵਿਡ ਦੋਨਾਂ ਤਰਾਂ ਦੇ ਰੋਗਾਂ ਤੋਂ ਬਚਾਅ ਲਈ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਣਾ, ਇੱਕ ਦੂਜੇ ਨਾਲ ਹੱਥ ਮਿਲਾਉਣ ਅਤੇ ਬੇਲੋੜੀ ਭੀੜ ਵਿੱਚ ਜਾਣ ਤੋਂ ਗੁਰੇਜ ਕਰਨਾ ਜਰੂਰੀ ਹੈ।ਇਹਨਾਂ ਸਧਾਰਨ ਜਿਹੀਆਂ ਸਾਵਧਾਨੀਆਂ ਨਾਲ ਬਿਮਾਰੀ ਨੂੰ ਫੈਲਣ ਤੋਂ ਬਚਾਅ ਕੀਤਾ ਜਾ ਸਕਦਾ ਹੈ।ਕੇਵਿਡ ਲੱਛਣ ਆਉਣ ਤੋਂ ਕਵਿਡ ਜਾਂਚ ਜਰੂਰ ਕਰਵਾਈ ਜਾਵੇ ਜੋ ਕਿ ਸਿਹਤ ਕੇਂਦਰਾਂ ਵਿੱਚ ਮੁਫਤ ਉਪਲਬਧ ਹੈ।ਗੰਭੀਰ ਲੱਛਣ ਹੋਣ ਤੇ ਮਰੀਜ ਨੂੰ ਹਸਪਤਾਲ ਦਾਖਲ ਕਰਨ ਤੋਂ ਬਾਦ ਫਲੂ ਦੇ ਐਚ3 ਐਨ ਐਚ1 ਐਨ ਅਤੇ ਕੋਵਿਡ ਦੀਆਂ ਜਾਂਚ ਕਰਵਾਉਣ ਦੇ ਨਿਰਦੇਸ਼ ਹਨ।
ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਪਟਿਆਲਾ ਜਿਲ੍ਹੇ ਵਿੱਚ ਕੋਵਿਡ ਦੀ ਸਥਿਤੀ ਪੂਰੇ ਕੰਟਰੌਲ ਵਿੱਚ ਹੈ।ਉਹਨਾਂ ਕਿਹਾ ਕਿ ਅੱਜ ਜਿਲ੍ਹੇ ਵਿੱਚ ਤਿੰਨ ਨਵੇਂ ਕੋਵਿਡ ਕੇਸ ਰਿਪੋਰਟ ਹੋਏ ਹਨ, ਜਿਹਨਾਂ ਵਿਚੋਂ 2 ਪਟਿਆਲਾ ਸ਼ਹਿਰੀ ਅਤੇ ਇੱਕ ਰਾਜਪੁਰਾ ਨਾਲ ਸਬੰਧਤ ਹੈ। ਇਸ ਸਮੇਂ ਜਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 8 ਹੈ।ਉਹਨਾਂ ਕਿਹਾ ਕਿ ਸਿਹਤ ਵਿਭਾਗ ਸਮੇਂ ਸਮੇਂ ਸਿਰ ਲੋੜੀਂਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰਦਾ ਰਹੇਗਾ ਅਤੇ ਸਿਹਤ ਵਿਭਾਗ ਉਪਰੋਕਤ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਸਹਿਯੋਗ ਦੀ ਆਸ ਕਰਦਾ ਹੈ । ਫੋਟੋ ਕੈਪਸ਼ਨ : ਜਾਣਕਾਰੀ ਦਿੰਦੇ ਸਿਵਲ ਸਰਜਨ ਡਾ. ਦਲਬੀਰ ਕੌਰ