ਅਰੁਣ ਬਿੱਟਾ ਨੇ ਬ੍ਰਾਹਮਣ ਸਭਾ ਦੀ ਨਵੀਂ ਕਾਰਜਕਾਰਨੀ ਦਾ ਕੀਤਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ, 27 ਮਾਰਚ 2023: ਬਟਾਲਾ ਰੋਡ ਸਥਿਤ ਸ੍ਰੀ ਬ੍ਰਾਹਮਣ ਸਭਾ ਭਵਨ ਵਿਖੇ ਅੱਜ ਨਵ-ਨਿਯੁਕਤ ਪ੍ਰਧਾਨ ਅਰੁਣ ਸ਼ਰਮਾ ਬਿੱਟਾ ਨੇ ਸਭਾ ਦੇ ਸੀਨੀਅਰ ਅਹੁਦੇਦਾਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਦੋ ਸਾਲਾਂ ਲਈ ਆਪਣੀ ਕਾਰਜਕਾਰਨੀ ਦਾ ਐਲਾਨ ਕੀਤਾ।
ਸਭਾ ਦੇ ਪ੍ਰਧਾਨ ਅਰੁਣ ਕੁਮਾਰ ਬਿੱਟਾ ਨੇ ਦੱਸਿਆ ਕਿ ਵਰਿੰਦਰ ਕੁਮਾਰ ਮੱਟੀ ਸੀਨੀਅਰ ਮੀਤ ਪ੍ਰਧਾਨ, ਬਦਰੀ ਨਾਥ ਟਗੋਤਰਾ, ਬ੍ਰਹਮਪਾਲ ਸ਼ਰਮਾ ਅਤੇ ਰਾਮ ਨਾਥ ਸ਼ਰਮਾ ਮੀਤ ਪ੍ਰਧਾਨ, ਮੁਕੇਸ਼ ਸ਼ਰਮਾ ਜਨਰਲ ਸਕੱਤਰ, ਮਨੋਜ ਰੈਨਾ, ਨਰੇਸ਼ ਸ਼ਰਮਾ, ਗਣੇਸ਼ ਸ਼ਾਸਤਰੀ ਸਕੱਤਰ, ਮਿੱਤਰ ਵਾਸੂ ਖਜ਼ਾਨਚੀ, ਅਸ਼ੋਕ ਤ੍ਰਿਪਾਠੀ ਸੰਗਠਨ ਮੰਤਰੀ, ਨਰਿੰਦਰ ਸ਼ਰਮਾ ਪ੍ਰੈਸ ਸਕੱਤਰ, ਪਵਨ ਰਾਏ, ਮੇਜਰ ਯਸ਼ਪਾਲ ਸ਼ਰਮਾ ਪ੍ਰਚਾਰ ਸਕੱਤਰ, ਜੈ ਰਘੁਬੀਰ, ਸੁਨੀਲ ਪਰੋਚ ਆਡੀਟਰ, ਸ਼ਾਮ ਲਾਲ ਸ਼ਰਮਾ, ਯੋਗ ਰਾਜ ਮਨਸੋਤਰਾ ਦਫਤਰ ਸਕੱਤਰ ਜਦਕਿ 31 ਕਮੇਟੀ ਮੈਂਬਰ ਬਣਾਏ ਗਏ।
ਉਨ੍ਹਾਂ ਦੱਸਿਆ ਕਿ ਸਭਾ ਵਿੱਚ 7 ਪੈਟਰਨ ਅਤੇ 7 ਸਲਾਹਕਾਰ ਵੀ ਹਨ।
ਪ੍ਰਧਾਨ ਅਰੁਣ ਸ਼ਰਮਾ ਨੇ ਕਿਹਾ ਕਿ ਸਭਾ ਦਾ ਕੰਮ ਸਾਰੇ ਕਾਰਜਕਾਰਨੀ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਕੇ ਕੀਤਾ ਜਾਵੇਗਾ। ਇਸ ਲਈ ਉਹ ਆਸ ਕਰਦੇ ਹਨ ਕਿ ਸਾਰੇ ਅਹੁਦੇਦਾਰ ਅਤੇ ਮੈਂਬਰ ਉਨ੍ਹਾਂ ਦਾ ਮਾਰਗਦਰਸ਼ਨ ਕਰਨਗੇ ਤਾਂ ਜੋ ਬ੍ਰਾਹਮਣ ਸਭਾ ਰਾਹੀਂ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ।