ਪੰਜਾਬ ਸਰਕਾਰ ਈਟੀਟੀ ਦੀਆਂ 2364, 6635 ਅਤੇ 5994 ਭਰਤੀਆਂ ਨੂੰ ਜਲਦ ਪੂਰਾ ਕਰੇ : ਸੁਰਿੰਦਰਪਾਲ ਗੁਰਦਾਸਪੁਰ
ਦਲਜੀਤ ਕੌਰ
ਸੰਗਰੂਰ, 27 ਮਾਰਚ, 2023: ਅੱਜ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364, 6635, 5994 ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਹੋਈ, ਜਿਸ ਵਿਚ ਈਟੀਟੀ ਦੀਆਂ ਹੁਣ ਤੱਕ ਆਈਆ ਸਾਰੀਆਂ ਭਰਤੀਆਂ 2364,6635,5994 ਨੂੰ ਜਲਦ ਪੂਰਾ ਕਰਵਾਉਣ ਲਈ ਵਿਚਾਰ ਚਰਚਾ ਕੀਤੀ ਗਈ।
ਸੁਰਿੰਦਰਪਾਲ ਗੁਰਦਾਸਪੁਰ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਮਾਰਚ 2020 ਆਈ ਹੋਈ ਈਟੀਟੀ ਦੀ 2364 ਭਰਤੀ ਨੂੰ ਜਲਦ ਕੋਰਟ ਵਿੱਚੋ ਬਹਾਲ ਕਰਵਾਇਆ ਜਾਵੇ ਤਾਂ ਜੋ ਉਹਨਾਂ ਸਾਰੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਮਿਲ ਸਕੇ ਕਿਉਂਕਿ ਬਹੁਤ ਸਾਰੇ ਅਜਿਹੇ ਅਧਿਆਪਕ ਇਸ ਭਰਤੀ ਵਿਚ ਸ਼ਾਮਿਲ ਹਨ ਜੋ ਕਿ ਈਟੀਟੀ 2364 ਭਰਤੀ ਵਿਚ ਆਪਣੀ ਸਕਰੂਟਨੀ ਕਰਵਾ ਚੁੱਕੇ ਪਰ ਉਸ ਤੋਂ ਬਾਅਦ ਉਹ ਈਟੀਟੀ ਦੀਆਂ 6635 ਅਤੇ 5994 ਵਿੱਚੋ ਓਵਰਏਜ਼ ਹੋ ਚੁੱਕੇ ਹਨ। ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦਾ ਕੀ ਕਸੂਰ ਹੈ ਇਸ ਕਰਕੇ ਇਹਨਾਂ ਕੋਲ ਸਿਰਫ਼ ਇੱਕ ਹੀ ਮੌਕਾ ਹੈ ਜਿਸ ਨਾਲ ਇਹ ਈਟੀਟੀ ਅਧਿਆਪਕ ਲੱਗ ਸਕਦੇ ਹਨ ਇਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜਲਦ ਪਹਿਲ ਦੇ ਆਧਾਰ ਤੇ ਇਹਨਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ 2364 ਪੋਸਟਾਂ ਨੂੰ ਜਲਦ ਕੋਰਟ ਵਿੱਚੋ ਬਹਾਲ ਕਰਵਾਉਣ ਅਤੇ ਤੁਰੰਤ ਇਹਨਾਂ ਅਧਿਆਪਕਾਂ ਨੂੰ ਸਕੂਲਾਂ ਵਿਚ ਜੁਆਇੰਨ ਕਰਵਾਇਆ ਜਾਵੇ। ਉਸ ਤੋਂ ਬਾਅਦ ਜੁਲਾਈ 2021 ਵਿਚ ਆਈ ਹੋਈ ਈਟੀਟੀ 6635 ਭਰਤੀ ਨੂੰ ਜਲਦ ਪੂਰਾ ਕੀਤਾ ਜਾਵੇ ਕਿਉਕਿ ਇਸ ਭਰਤੀ ਵਿੱਚੋ ਵੀ ਲਗਭਗ 1500 ਦੇ ਕਰੀਬ ਪੋਸਟਾਂ ਅਜੇ ਵੀ ਭਰਨੀਆ ਬਾਕੀ ਹਨ। ਇਸ ਲਈ ਜਲਦ ਇਸ ਭਰਤੀ ਦੀਆਂ ਰਹਿੰਦੀਆ ਪੋਸਟਾਂ ਨੂੰ ਜਲਦ ਪੂਰਾ ਕੀਤਾ ਜਾਵੇ।
ਈਟੀਟੀ 5994 ਭਰਤੀ ਜੋ ਕਿ ਅਕਤੂਬਰ 2022 ਵਿਚ ਆਈ ਸੀ ਉਸਦਾ ਪੇਪਰ 5 ਮਾਰਚ 2023 ਨੂੰ ਹੋ ਚੁੱਕਾ ਹੈ ਉਸ ਦੀ ਉੱਤਰ ਕੁੰਜੀ ਜਲਦ ਜਾਰੀ ਕੀਤੀ ਜਾਵੇ ਅਤੇ ਇਸ ਭਰਤੀ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇ। ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਨੂੰ ਪਹਿਲ ਦੇ ਆਧਾਰ ਤੇ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਬੇਰੁਜ਼ਗਾਰ ਅਧਿਆਪਕਾਂ ਨੂੰ ਜਲਦ ਰੁਜ਼ਗਾਰ ਮਿਲ ਸਕੇ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364, 6635, 5994 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਗੁਰਸਿਮਰਤ ਮਾਲੇਰਕੋਟਲਾ ਨੇ ਕਿਹਾ ਕਿ ਆਉਣ ਵਾਲੀ 9 ਅਪ੍ਰੈਲ 2023 ਦਿਨ ਐਤਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੰਗਰੂਰ ਵਿਚ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਅਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੇ ਹਾਂ ਕਿ ਜਲਦ ਈਟੀਟੀ ਅਧਿਆਪਕਾਂ ਦੀਆਂ ਸਾਰੀਆਂ ਭਰਤੀਆਂ ਨੂੰ ਪੂਰਾ ਕਰੇ ਤਾਂ ਜੋ ਉਹਨਾਂ ਵੱਲੋਂ ਵੋਟਾਂ ਵੇਲੇ ਬੇਰੁਜ਼ਗਾਰ ਅਧਿਆਪਕਾਂ ਨਾਲ ਕੀਤਾ ਹੋਇਆ ਵਾਅਦਾ ਜਲਦ ਪੂਰਾ ਕੀਤਾ ਜਾਵੇ।
ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364, 6635, 5994 ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਮਨਿੰਦਰ ਦੂਲੋਵਾਲ, ਕਮਲ ਸਮਾਓਂ, ਮਨਪ੍ਰੀਤ ਮਾਨਸਾ, ਗੁਰਜੰਟ ਪਟਿਆਲਾ, ਗੁਰਸੰਗਤ ਬੁੱਢਲਾਡਾ, ਗੁਰਜੀਵਨ ਮਾਨਸਾ, ਗਗਨਦੀਪ ਮਾਨਸਾ, ਸਤਨਾਮ ਮਾਨਸਾ, ਗੁਰਮੇਲ ਮਾਨਸਾ, ਸੁਖਦੀਪ ਮਾਨ, ਸੁੱਖਪ੍ਰੀਤ ਮਾਨਸਾ, ਸਚਿਨ ਕੁਮਾਰ, ਗੁਰਵਿੰਦਰ ਮਾਨਸਾ, ਨਵਜੋਤ ਕੌਰ ਮਾਨਸਾ, ਅਮਰਦੀਪ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਸਤਵੀਰ ਕੌਰ, ਰਾਜਵੀਰ ਕੌਰ ਅਤੇ ਹੋਰ ਅਧਿਆਪਕ ਸਾਥੀ ਸ਼ਾਮਿਲ ਸਨ।