← ਪਿਛੇ ਪਰਤੋ
ਪੋਤੀ ਦਾ ਜਨਮ ਦਿਨ ਓਲਡ ਏਜ ਹੋਮ ਦੇ ਬਜ਼ੁਰਗਾਂ ਨਾਲ ਮਨਾਇਆ ਬਜ਼ੁਰਗਾਂ ਨੇ ਬੱਚੀ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਰੋਹਿਤ ਗੁਪਤਾ ਗੁਰਦਾਸਪੁਰ 27 ਮਾਰਚ 2023: ਹੈਲਪਿੰਗ ਹੈਂਡ ਸੁਸਾਇਟੀ ਦੇ ਚੇਅਰਮੈਨ ਰਜਿੰਦਰ ਸ਼ਰਮਾ ਨੇ ਆਪਣੇ ਪਰਿਵਾਰ ਸਮੇਤ ਬੱਬਰੀ ਬਾਈਪਾਸ 'ਤੇ ਸਥਿਤ ਓਲਡ ਏਜ ਹੋਮ ਵਿਖੇ ਆਪਣੀ ਪੋਤੀ ਰਾਵਿਆ ਸ਼ਰਮਾ ਦਾ ਜਨਮ ਦਿਨ ਮਨਾਇਆ | ਇਸ ਮੌਕੇ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਦੇ ਨਾਲ ਮਿਲਕੇ ਕੇਕ ਵੀ ਕੱਟਿਆ ਗਿਆ। ਜਿਸ ਤੋਂ ਬਾਅਦ ਬਜ਼ੁਰਗਾਂ ਨੇ ਰਾਵਿਆ ਸ਼ਰਮਾ ਨੂੰ ਆਸ਼ੀਰਵਾਦ ਦਿੱਤਾ ਅਤੇ ਉਸਦੀ ਲੰਬੀ ਉਮਰ ਦੀ ਕਾਮਨਾ ਕੀਤੀ। ਚੇਅਰਮੈਨ ਰਜਿੰਦਰ ਸ਼ਰਮਾ ਨੇ ਕਿਹਾ ਕਿ ਉਹ ਹਰ ਸਾਲ ਆਪਣੀ ਪੋਤੀ ਦਾ ਜਨਮ ਦਿਨ ਲੋੜਵੰਦਾਂ ਨੂੰ ਸਾਮਾਨ ਵੰਡ ਕੇ, ਬੂਟੇ ਲਗਾ ਕੇ ਜਾਂ ਫੇਰ ਗਊਸਾਲਾ ਜਾ ਕੇ ਗਊਆਂ ਦੀ ਸੇਵਾ ਕਰਕੇ ਮਨਾਉਂਦੇ ਹਨ ਕਿਉਂਕਿ ਬਜੁਰਗਾਂ ਅਤੇ ਲੋੜਵੰਦਾਂ ਨਾਲ ਜਨਮ ਦਿਨ ਮਨਾਉਣ ਨਾਲ ਉਨ੍ਹਾਂ ਦਾ ਆਸ਼ੀਰਵਾਦ ਮਿਲਦਾ ਹੈ, ਨਾਲ ਹੀ ਪ੍ਰਮਾਤਮਾ ਦਾ ਵੀ ਖੁਸ਼.ਹੁੰਦਾ ਹੈ। ਸੰਸਥਾ ਦੇ ਪੰਜਾਬ ਪ੍ਰਧਾਨ ਐਡਵੋਕੇਟ ਧੀਰਜ ਸ਼ਰਮਾ ਨੇ ਕਿਹਾ ਕਿ ਬਜ਼ੁਰਗਾਂ ਤੋਂ ਆਸ਼ੀਰਵਾਦ ਲੈਣ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਸੱਚੀ ਆਤਮਿਕ ਖੁਸ਼ੀ ਦੀ ਪ੍ਰਾਪਤੀ ਹੁੰਦੀ ਹੈ। ਇਨ੍ਹਾਂ ਅਸਥਾਨਾਂ 'ਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਨਾਲ ਉਨ੍ਹਾਂ ਦੀ ਖੁਸ਼ੀ ਵਿਚ ਹੋਰ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਆਪਣਾ ਅਤੇ ਆਪਣੇ ਬੱਚਿਆਂ ਦਾ ਜਨਮ ਦਿਨ ਲੋਕ ਸੇਵਾ ਦੇ ਕੰਮ ਕਰਦੇ ਹੀ ਮਨਾਉਣਾ ਚਾਹੀਦਾ ਹੈ। ਇਸ ਮੌਕੇ ਪਰਿਵਾਰਕ ਮੈਂਬਰ ਸੰਤੋਸ਼ ਸ਼ਰਮਾ, ਅਸ਼ੋਕ ਸ਼ਰਮਾ ਅਤੇ ਪੂਜਾ ਸ਼ਰਮਾ ਵੀ ਹਾਜ਼ਰ ਸਨ।
Total Responses : 539