ਰਿਆਇਤੀ ਕੀਮਤ 'ਤੇ ਟੈਸਟ ਕੈਂਪ ਦੇ ਛੇਵੇਂ ਦਿਨ 54 ਲੋਕਾਂ ਨੇ ਕਰਵਾਏ ਪੂਰੇ ਸਰੀਰ ਦੇ ਟੈਸਟ
ਰੋਹਿਤ ਗੁਪਤਾ
ਗੁਰਦਾਸਪੁਰ 26 ਮਾਰਚ 2023: ਨਵਰਾਤਰੀ ਦੇ ਪਹਿਲੇ ਦਿਨ ਤੋਂ ਭਾਰਤ ਵਿਕਾਸ ਪ੍ਰੀਸ਼ਦ ਚੈਰੀਟੇਬਲ ਸੁਸਾਇਟੀ (ਰਜਿ)ਵੱਲੋਂ ਹਨੂੰਮਾਨ ਚੌਕ ਵਿਖੇ ਕਲੀਨਿਕਲ ਲੈਬਾਰਟਰੀ ਵਿੱਚ 'ਫੁੱਲ ਬਾਡੀ ਪ੍ਰੋਫਾਈਲ ਟੈਸਟ ਕੈਂਪ' ਲਗਾਇਆ ਗਿਆ ਹੈ, ਜੋ ਕਿ ਰਾਮ ਨੌਮੀ ਯਾਨੀ 30 ਮਾਰਚ ਤੱਕ ਚੱਲੇਗਾ। ਕੈਂਪ ਵਿੱਚ ਮਰੀਜ਼ਾਂ ਦੇ ਪੂਰੇ ਸਰੀਰ ਦੇ ਵੱਖ-ਵੱਖ ਤਰ੍ਹਾਂ ਦੇ ਟੈਸਟ ਬਹੁਤ ਹੀ ਸਸਤੀ ਮੁੱਲ 'ਤੇ ਕੀਤੇ ਜਾ ਰਹੇ ਹਨ।
ਕੈਂਪ ਦੇ ਛੇਵੇਂ ਦਿਨ ਦਾ ਉਦਘਾਟਨ ਸਮਾਜ ਸੇਵਿਕਾ ਦੇ ਸੇਵਾ ਮੁਕਤ ਅਧਿਆਪਕਾ ਸ਼੍ਰੀਮਤੀ ਸੁਦਰਸ਼ਨ ਸ਼ਰਮਾ ਨੇ ਕੀਤਾ ਜਦ ਕਿ ਉਨ੍ਹਾਂ ਦੇ ਨਾਲ ਸ੍ਰੀਮਤੀ ਵੀਨਾ ਸਲਹੋਤਰਾ ਅਤੇ ਸ੍ਰੀਮਤੀ ਰਜਨੀ ਗੌਤਮ ਵੀ ਵਿਸ਼ੇਸ਼ ਤੌਰ ਤੇ ਇਸ ਮੌਕੇ ਹਾਜ਼ਰ ਹੋਏ। ਭਾਰਤ ਵਿਕਾਸ ਪਰਿਸ਼ਦ ਚੈਰੀਟੇਬਲ ਸੋਸਾਇਟੀ (ਰਜਿ)ਦੇ ਪ੍ਰਧਾਨ ਸੁਨੀਲ ਮਹਾਜਨ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸੁਸਾਇਟੀ ਦੇ ਚੇਅਰਮੈਨ ਸ਼ਿਵ ਗੌਤਮ ਅਤੇ ਡਾਕਟਰ ਐੱਸ ਪੀ ਸਿੰਘ ਆਦਿ ਨੇ ਸੁਸਾਇਟੀ ਵੱਲੋਂ ਲਗਾਤਾਰ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹਾਜ਼ਰ ਹੋਏ ਅੱਜ ਦੇ ਮਹਿਮਾਨਾਂ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼੍ਰੀਮਤੀ ਸੁਖਦਰਸ਼ਨ ਸ਼ਰਮਾ ਨੇ ਸਮਾਜ ਸੇਵੀ ਕੰਮਾਂ ਲਈ ਭਾਰਤ ਵਿਕਾਸ ਪਰੀਸ਼ਦ ਚੈਰੀਟੇਬਲ ਸੁਸਾਇਟੀ ਨੂੰ 11000 ਰੁਪਏ ਸਹਿਯੋਗ ਦੇ ਤੌਰ ਤੇ ਭੇਂਟ ਕੀਤੇ। ਕੈਂਪ ਦੇ ਛੇਵੇਂ ਦਿਨ 54 ਲੋਕਾਂ ਨੇ 990 ਰੁਪਏ ਵਿੱਚ ਪੂਰੇ ਸਰੀਰ ਦੇ ਵੱਖ ਵੱਖ ਤਰ੍ਹਾਂ ਦੇ ਟੈਸਟ ਕਰਾਉਣ ਦੀ ਯੋਜਨਾ ਦਾ ਲਾਭ ਉਠਾਇਆ।
ਇਸ ਮੌਕੇ ਬਲਵਿੰਦਰ ਡੋਗਰਾ, ਸ਼ਿਵ ਗੌਤਮ,ਪਵਨ ਰਾਏ ਰਮੇਸ਼ ਸਲਹੋਤਰਾ, ਮਹਿੰਦਰ ਮਹਾਜਨ, ਸਤਿੰਦਰਪਾਲ ਸਿੰਘ ਬੇਦੀ, ਰਾਜਿੰਦਰ ਸ਼ਾਹਪੁਰੀ, ਮਨੋਜ ਗੋਤਮ, ਸੁਰਜੀਤ ਸਿੰਘ ,ਵਿਜੇ ਬਾਂਸਲ, ਸੁਰੇਸ਼ ਕੁਮਾਰ, ਸੀਮਾ ਕੁਮਾਰੀ ਅਤੇ ਨਰੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।
ਕੈਂਪ ਦੇ ਆਖਿਰ ਵਿਚ ਪਵਨ ਰਾਏ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।