← ਪਿਛੇ ਪਰਤੋ
ਕੁੱਟਮਾਰ ਕਰਨ ਖਿਲਾਫ ਇਕ ਵਿਅਕਤੀ ਤੇ ਮਾਮਲਾ ਦਰਜ ਜਗਰਾਓਂ, 27 ਮਾਰਚ 2023 (ਦੀਪਕ ਜੈਨ) ਥਾਣਾ ਸਿਟੀ ਜਗਰਾਓਂ ਪੁਲਸ ਨੇ ਇਕ ਵਿਅਕਤੀ ਉੱਪਰ ਜਾਤੀ ਪ੍ਰਤੀ ਮਾੜੀ ਭਾਸ਼ਾ ਦਾ ਇਸਤੇਮਾਲ ਕਰਕੇ ਦਾੜੀ ਪੁੱਟਣ, ਪੱਗ ਲਾਹੁਣ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਪੁਲਸ ਦੇ ਕੋਲ ਦਰਜ ਕਰਵਾਏ ਬਿਆਨ ’ਚ ਰਜਿੰਦਰ ਸਿੰਘ ਪੁੱਤਰ ਦਸੋਦਾ ਸਿੰਘ ਨਿਵਾਸੀ ਕੋਠੇ ਜੀਵੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਗੁਰੂ ਨਾਨਕ ਨਿਵਾਸ ਕੋਠੇ ਜੀਵਾ ਦਾ ਸੈਕਟਰੀ ਹਾਂ ਅਤੇ ਗੁਰੂਦਵਾਰਾ ਸਾਹਿਬ ਦੇ ਲੰਗਰ ਵਾਲੇ ਭਾਂਡਿਆਂ ਨੂੰ ਲੈਕੇ ਦਲਜੀਤ ਸਿੰਘ ਵਲੋਂ ਮੇਨੂ ਗਲਤ ਬੋਲਿਆ ਗਿਆ। ਜਦੋ ਮੈ ਘਰ ਸਕੂਟਰੀ ’ਤੇ ਜਾ ਰਿਹਾ ਸੀ ਤਾ ਗੁਰਦੁਵਾਰਾ ਸਾਹਿਬ ਅੱਗੇ ਦਲਜੀਤ ਸਿੰਘ ਬੈਠਾ ਸੀ ਜਿਸਨੇ ਜਾਂਦੇ ਨੂੰ ਗੰਦੀ ਗਾਲ ਕੱਢੀ ਤਾਂ ਮੈ ਰੁਕ ਗਿਆ ਤਾਂ ਮੌਕੇ ਪਰ ਮੌਜੂਦ ਲੋਕਾਂ ਨੇ ਵੀ ਦਲਜੀਤ ਸਿੰਘ ਨੂੰ ਬਹੁਤ ਸਮਝਾਇਆ ਤੇ ਗਾਲ੍ਹਾਂ ਕੱਢਣ ਤੋਂ ਰੋਕਿਆ। ਪਰ ਦਲਜੀਤ ਸਿੰਘ ਗੰਦੀਆ ਗਾਲਾ ਕੱਢਣ ਤੋ ਨਹੀ ਹਟਿਆ ਫਿਰ ਮੇਰੇ ਨਾਲ ਹੱਥੋਪਾਈ ਕਰਦਿਆਂ ਮੇਰੀ ਦਾੜੀ ਪੁੱਟ ਦਿੱਤੀ ,ਪੱਗ ਲਾ ਦਿੱਤੀ ਤੇ ਸਿਰੀ ਸਾਹਿਬ ਨੂੰ ਹੱਥ ਪਾ ਲਿਆ ਜੋ ਮੌਕਾ ’ਤੇ ਮੌਜੂਦ ਲੋਕਾਂ ਨੇ ਦਲਜੀਤ ਸਿੰਘ ਤੋਂ ਮੈਨੂੰ ਛੁਡਾਇਆ। ਦਲਜੀਤ ਸਿੰਘ ਵਲੋਂ ਜਾਨੋ ਮਾਰਨ ਦੀਆ ਧਮਕੀਆ ਵੀ ਦਿੱਤੀਆਂ ਗਈਆਂ। ਏ.ਐੱਸ.ਆਈ ਹਰਦੇਵ ਸਿੰਘ ਅਨੁਸਾਰ ਸ਼ਿਕਾਇਤ ਦੇ ਅਧਾਰ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 507