ਡਾ.ਸੁਰਿੰਦਰ ਦਿਵੇਦੀ 11ਵੀਂ ਵਾਰ ਲਗਾਤਾਰ ਸੰਮਤੀ ਪ੍ਰਧਾਨ ਚੁਣੇ ਗਏ
ਹਰ ਦੋ ਸਾਲਾਂ ਬਾਅਦ ਸਰਬ ਸੰਮਤੀ ਨਾਲ ਚੋਣ ਹੁੰਦੀ ਹੈ
ਦੀਪਕ ਗਰਗ
ਕੋਟਕਪੂਰਾ, 27 ਮਾਰਚ 2023: " ਨਰ ਸੇਵਾ, ਨਾਰਾਇਣ ਸੇਵਾ " 'ਤੇ ਆਧਾਰਿਤ ਨਿਸ਼ਕਾਮ ਸੇਵਾ ਸੰਮਤੀ ( ਰਜਿ. ) ਕੋਟਕਪੂਰਾ ਜੋ ਕਿ ਪਿਛਲੇ 20 ਸਾਲਾਂ ਇਲਾਕੇ ਦੀਆਂ 225 ਵਿਧਵਾ ਤੇ ਬੇ ਸਹਾਰਾ ਔਰਤਾਂ ਨੂੰ ਰਸੋਈ ਦੀ ਜਰੂਰਤ ਦਾ ਸਾਰਾ ਸਮਾਨ ਵੰਡ ਕੇ ਉਨ੍ਹਾਂ ਲਈ ਵਰਦਾਨ ਸਿੱਧ ਹੋਈ ਹੈ। ਸੰਮਤੀ ਦੀ ਚੋਣ ਹਰ ਦੋ ਸਾਲਾਂ ਬਾਅਦ ਹੋਣੀ ਨਿਸ਼ਚਿਤ ਹੈ। ਇਸੇ ਕੜੀ ਦੇ ਤਹਿਤ 11ਵੀਂ ਚੋਣ ਲਈ ਸੰਮਤੀ ਦੀ ਆਮ ਸਭਾ ਦੀ ਮੀਟਿੰਗ ਸੰਸਥਾਪਕ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਦੀ ਪ੍ਰਧਾਨਗੀ ਹੇਠ ਅਗਰਵਾਲ ਭਵਨ ਲਾਜਪਤ ਭਵਨ ਵਿਖੇ ਸੰਪੰਨ ਹੋਈ।
ਸੰਮਤੀ ਦੇ ਖਜਾਨਚੀ ਟੀ. ਆਰ. ਅਰੋੜਾ ਨੇ ਪਿਛਲੇ ਦੋ ਸਾਲਾਂ ਦਾ ਲੇਖਾ - ਜੋਖਾ ਪੇਸ਼ ਕੀਤਾ, ਜਿਸਨੂੰ ਹਾਜਰ ਮੈਬਰਾਂ ਨੇ ਪਾਸ ਕਰ ਦਿੱਤਾ। ਇਸ ਉਪਰੰਤ ਉਨ੍ਹਾਂ ਨੇ ਘਰੇਲੂ ਰੁਝੇਵਿਆਂ ਕਾਰਨ ਖਜਾਨਚੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਰਪ੍ਰਸਤ ਯਸ਼ ਪਾਲ ਅਗਰਵਾਲ ਨੇ ਪਿਛਲੇ 20 ਸਾਲਾਂ ਤੋਂ ਸੰਮਤੀ ਦੀ ਕਾਰਜ ਪ੍ਰਣਾਲੀ ਅਤੇ ਪਾਰਦਿਰਸ਼ਤਾ ਤੋਂ ਸੰਤੁਸ਼ਟੀ ਜਾਹਿਰ ਕੀਤੀ ਅਤੇ ਸੰਮਤੀ ਨੂੰ ਵੱਧ ਤੋਂ ਵੱਧ ਦਾਨ ਕਰਨ ਦੀ ਅਪੀਲ ਕੀਤੀ। ਉਪਰੰਤ ਪ੍ਰਧਾਨ ਡਾ.ਸੁਰਿੰਦਰ ਕੁਮਾਰ ਦਿਵੇਦੀ ਨੇ ਅਪਣੇ 20 ਸਾਲਾਂ ਦੇ ਕਾਰਜਕਾਲ ਦੌਰਾਨ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇਂ ਸੰਮਤੀ ਦੇ 25 ਮੈਂਬਰਾਂ ਤੋਂ ਹੁਣ ਤੱਕ 358 ਮੈਂਬਰ ਬਣੇ। ਉਨ੍ਹਾਂ ਨੇ ਸੰਮਤੀ ਦੀ ਵਧੀਆ ਕਾਰ ਗੁਜਾਰੀ ਲਈ ਸੰਮਤੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸੰਮਤੀ ਦੀ ਕਾਰਜ ਕਾਰਨੀ ਨੂੰ ਭੰਗ ਕਰਦੇ ਹੋਏ ਨਵੇਂ ਪ੍ਰਧਾਨ ਦੀ ਚੋਣ ਦਾ ਐਲਾਨ ਕੀਤਾ। ਸੰਮਤੀ ਦੇ ਮੈਂਬਰ ਰਜਿੰਦਰ ਸਿੰਘ ਸਰਾਂ ਨੇ ਪ੍ਰਧਾਨ ਦੇ ਅਹੁਦੇ ਲਈ ਫੇਰ ਤੋਂ ਡਾ.ਸੁਰਿੰਦਰ ਕੁਮਾਰ ਦਿਵੇਦੀ ਦਾ ਨਾਮ ਪੇਸ਼ ਕੀਤਾ ਜਿਸਨੂੰ ਹਜਾਰ ਸਾਰੇ ਮੈਬਰਾਂ ਨੇ ਸਰਬ ਸੰਮਤੀ ਨਾਲ ਤਾੜੀਆਂ ਵਜਾ ਕੇ ਪਾਸ ਕਰ ਦਿੱਤਾ। ਇਸ ਪ੍ਰਕਾਰ ਡਾ.ਸੁਰਿੰਦਰ ਕੁਮਾਰ ਦਿਵੇਦੀ 11ਵੀਂ ਵਾਰ ਸੰਮਤੀ ਦੇ ਪ੍ਰਧਾਨ ਚੁਣੇ ਗਏ। ਉਨ੍ਹਾਂ ਨੇ ਨਵੇਂ ਖਜਾਨਚੀ ਲਈ ਸੋਮ ਨਾਥ ਗਰਗ ਸੇਵਾ ਮੁਕਤ ਐਸ. ਡੀ. ਓ. ਅਤੇ ਸਹਾਇਕ ਖਜਾਨਚੀ ਲਈ ਰਜਿੰਦਰ ਕੁਮਾਰ ਗਰਗ ਸੇਵਾ ਮੁਕਤ ਇੰਸਪੈਕਟਰ ਦੇ ਨਾਵਾਂ ਦਾ ਐਲਾਨ ਕੀਤਾ।
ਇਸ ਮੌਕੇ ਮੰਚ ਦਾ ਸੰਚਾਲਨ ਵਰਿੰਦਰ ਕਟਾਰੀਆ ਨੇ ਕੀਤਾ। ਇਸ ਮੌਕੇ ਕ੍ਰਿਸ਼ਨ ਕੁਮਾਰ ਗੋਇਲ ਕਾਲਾ, ਸੁਰਜੀਤ ਸਿੰਘ ਘੁਲਿਆਣੀ, ਕ੍ਰਿਸ਼ਨ ਸੱਚਦੇਵਾ, ਕੁਲਭੂਸ਼ਣ ਕੌੜਾ, ਡਾ. ਹਰਪਾਲ ਸਿੰਘ ਢਿੱਲਵਾਂ, ਸੁਖਵਿੰਦਰ ਸਿੰਘ ਪੱਪੂ ਨੰਬਰਦਾਰ, ਡਾ. ਪਰਮਿੰਦਰ ਸਿੰਘ ਮਠਾੜੂ, ਗੁਰਦੀਪ ਸਿੰਘ ਮੈਨੇਜਰ, ਨਛੱਤਰ ਸਿੰਘ ਇੰਸਪੈਕਟਰ, ਸੁਭਾਸ਼ ਮਿੱਤਲ, ਅਸ਼ਵਨੀ ਸੱਚਦੇਵਾ, ਅਨਿਲ ਅਗਰਵਾਲ, ਰੋਸ਼ਨ ਲਾਲ ਜੈਨ,ਬੰਸੀ ਲਾਲ ਧਿੰਗੜਾ, ਮਨਮੋਹਨ ਸਿੰਘ ਚਾਵਲਾ, ਸੁਭਾਸ਼ ਬਾਂਸਲ ਐਡਵੋਕੇਟ, ਸੁਰਿੰਦਰ ਸਿੰਗਲਾ, ਸੰਜੀਵ ਧਿੰਗੜਾ, ਜਗਸੀਰ ਸਿੰਘ ਖਾਰਾ ਇੰਚਾਰਜ ਸਾਂਝ ਕੇਂਦਰ, ਤਾਰਾ ਸਿੰਘ ਰਾਜੂ, ਨਰੇਸ਼ ਬਾਬਾ, ਓਮ ਪ੍ਰਕਾਸ਼ ਗੁਪਤਾ, ਸਰਬਜੀਤ ਸਿੰਘ ਹਨੀ, ਭਜਨ ਸਿੰਘ ਜੱਸਲ, ਮਦਨ ਲਾਲ ਮਿੱਤਲ, ਸ਼੍ਰੀ ਮਤੀ ਸੁਨੀਤਾ ਰਾਣੀ, ਜਗਦੀਪ ਕੌਰ ਤੋਂ ਇਲਾਵਾ ਸੰਮਤੀ ਮੈਂਬਰ ਵੱਡੀ ਗਿਣਤੀ ਵਿੱਚ ਹਾਜਰ ਸਨ।