ਮੋਗਾ ਵਿਖੇ 23 ਅਪ੍ਰੈਲ ਨੂੰ ਹੋਵੇਗੀ ਰਾਜ ਪੱਧਰੀ ਪੰਜਾਬ ਗੌਰਮਿੰਟ ਪੈਨਸ਼ਨਰਜ ਅੇਸੋਸੀਸਏਸ਼ਨ ਦੀ ਚੋਣ: ਠਾਕਰ ਸਿੰਘ
ਸਮੂਹ ਜਿਲ੍ਹਾ ਪ੍ਰਧਾਨਾਂ , ਜਨਰਲ ਸਕੱਤਰਾਂ ਦੇ ਨਾਂ ਪੱਤਰ ਜਾਰੀ- ਸੁਰਿੰਦਰ ਰਾਮ ਕੁੱਸਾ
ਮੋਗਾ 27 ਮਾਰਚ 2023: ਪੰਜਾਬ ਗੌਰਮਿੰਟ ਪੈਨਸ਼ਨਰਜ ਅੇਸੋਸੀਏਸ਼ਨ ਦੇ ਸੂਬਾ ਪ੍ਰਧਾਨ ਸ ਠਾਕਰ ਸਿੰਘ ਤੇ ਸੂਬਾ ਜਨਰਲ ਸਕੱਤਰ ਸ੍ਰੀ ਸੁਰਿਦਰ ਰਾਮ ਕੁੱਸਾ ਨੇ ਦੱਸਿਆ ਕਿ ਅਗਲੇ ਤਿੰਨ ਸਾਲਾਂ ( 2023 - 2026 ) ਲਈ ਰਾਜ ਪੱਧਰੀ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ( ਰਜਿ: ) ਦੀ ਜਥੇਬੰਦਕ ਚੋਣ 23 ਅਪ੍ਰੈਲ 2023 ਦਿਨ ਐਤਵਾਰ ਨੂੰ 11 ਵਜੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਰੱਖੀ ਗਈ ਹੈ । ਪੰਜਾਬ ਦੇ ਸਮੂਹ ਜਿਲ੍ਹਾ ਇਕਾਈਆਂ ਦੇ ਨਵੇ ਚੁਣੇ ਪ੍ਰਧਾਨਾਂ ਤੇ ਜਨਰਲ ਸਕੱਤਰਾਂ ਨੂੰ ਪੱਤਰ ਜਾਰੀ ਕਰਕੇ ਲਿਖਿਆ ਗਿਆ ਹੈ ਕਿ ਉਹ ਜਥੇਬੰਦੀ ਦੀ ਚੋਣ ਵਿੱਚ ਸੂਬਾ ਪ੍ਰਧਾਨ / ਸੂਬਾ ਜਨਰਲ ਸਕੱਤਰ ਲਈ ਅਜਿਹੇ ਆਗੂਆਂ ਦੇ ਨਾਮ ਭੇਜਣ ਜੋ ਜਥੇਬੰਦੀ ਦੇ ਲਗਾਤਾਰ ਮੈਂਬਰ ਚਲੇ ਆ ਰਹੇ ਹਨ। ਉਹਨਾਂ ਦੀ ਵਿਦਿਅਕ ਯੋਗਤਾ ਅਤੇ ਰੁਤਬੇ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇ ਤਾਂ ਕਿ ਉਹਨਾਂ ਨੂੰ ਸੀ. ਐਸ. ਆਰ ਦੇ ਪੇਨਸ਼ਨਰਾਂ ਪ੍ਰਤੀ ਨਿਯਮਾਂ ਦੀ ਸਮੇਂ ਸਮੇਂ ਤੇ ਜਾਣਕਾਰੀ ਪ੍ਰਾਪਤ ਕਰਨ ਦੀ ਸੋਝੀ ਹੋਵੇ। ਉਸ ਨੂੰ ਜਥੇਬੰਦੀ ਦੀਆਂ ਮੀਟਿੰਗਾਂ ਦੌਰਾਨ ਅਤੇ ਦੂਸਰੀਆਂ ਜਥੇਬੰਦੀਆਂ ਦੇ ਆਗੂਆਂ ਨਾਲ , ਉੱਚ ਅਧਿਕਾਰੀਆਂ ਨਾਲ ਗੱਲ ਬਾਤ ਕਰਨ ਸਮੇਂ ਜਬਤ ਵਿੱਚ ਰਹਿਣ ਦੀ ਜਾਂਚ ਹੋਵੇ। ਉਹ ਜਥੇਬੰਦੀ ਦੇ ਸੰਵਿਧਾਨ ਦੇ ਨਿਯਮਾਂ ਅਨੁਸਾਰ , ਧੜੇ ਬੰਦਕ ਪਹੁੰਚ ਤੋਂ ਦੂਰ ਅਤੇ ਜਾਤੀਵਾਦ ਧਾਰਮਿਕ ਫਿਰਕਾ ਪ੍ਰਸਤੀ ਤੋਂ ਰਹਿਤ ਅਤੇ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਨਾਲ ਸਬੰਧਤ ਨਾ ਹੋਣ , ਕਿਸੇ ਹੋਰ ਸਮਾਨੰਤਰ ਪੈਨਸ਼ਨਰ ਜੱਥੇਬੰਦੀ ਦੇ ਅਹੁਦੇਦਾਰ ਜਾਂ ਮੈਂਬਰ ਨਾ ਹੋਣ। ਸੂਬਾ ਪ੍ਰਧਾਨ ਤੇ ਜਨਰਲ ਸਕੱਤਰ ਦੇ ਨਾਵਾਂ ਦੇ ਨਾਲ ਨਾਲ ਹਰ ਜਿਲ੍ਹੇ ਵਿਚੋ ਦੋ ਦੋ ਅਜਿਹੇ ਸਾਥੀਆਂ ਦੇ ਨਾਮ ਵੀ ਭੇਜੇ ਜਾਣ ਜਿਹੜੇ ਸੂਬਾ ਕਮੇਟੀ ਵਿੱਚ ਸਾਮਲ ਕੀਤੇ ਜਾ ਸਕਣ | ਜਿਲ੍ਹਾ ਪ੍ਰਧਾਨ ਅਤੇ ਸਕੱਤਰ ਸੂਬਾ ਕਾਰਜਕਰਨੀ ਦੇ ਮੈਂਬਰ ਹੁੰਦੇ ਹਨ ਉਹਨਾਂ ਦੇ ਨਾਮ ਵੀ ਚੋਣ ਤੋਂ ਪਹਿਲਾਂ 15 ਅਪ੍ਰੈਲ ਤੱਕ ਜਿਲ੍ਹਾ ਪ੍ਰਧਾਨ ਵੱਲੋਂ ਤਸਦੀਕ ਕਰਕੇ ਭੇਜ ਦਿੱਤੇ ਜਾਣ। ਉਹਨਾਂ ਦੱਸਿਆ ਕਿ ਨਾਮ ਚੋਣ ਨਿਗਰਾਨਾਂ ਪਾਸ ਸੂਬਾ ਕਮੇਟੀ ਦੇ ਗਠਨ ਲਈ ਭੇਜੇ ਜਾਣੇ ਹਨ।ਸੰਗਠਨ ਦੀ ਚੋਣ ਸਮੇਂ 15-15 ਡੈਲੀਗੇਟਾਂ ਦੀ ਫੀਸ ਜਮਾਂ ਕਰਵਾਈ ਜਾਵੇ। ਉਹਨਾਂ ਦੱਸਿਆ ਕਿ ਸਾਰੇ ਜਿਲ੍ਹਾ ਪ੍ਰਧਾਨਾਂ ਨੂੰ ਲਿਖਿਆ ਗਿਆ ਹੈ ਕਿ ਜੱਥੇਬੰਦੀ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਜਥੇਬੰਦਕ ਫੰਡ ਵੀ ਜਮਾਂ ਕਰਵਾਇਆ ਜਾਵੇ।