ਕੈਲਗਰੀ ਦੇ ਇਕ ਘਰ ‘ਚ ਧਮਾਕਾ, 10 ਲੋਕ ਗੰਭੀਰ ਜ਼ਖ਼ਮੀ
ਨਾਲ ਲੱਗਦੇ ਘਰ ਵੀ ਨੁਕਸਾਨੇ
ਕਮਲਜੀਤ ਸਿੰਘ ਬੁੱਟਰ
ਕੈਲਗਰੀ, 28 ਮਾਰਚ, 2023: ਸੋਮਵਾਰ ਦੀ ਸਵੇਰ ਕੈਲਗਰੀ ਨੌਰਥ ਈਸਟ ਵਾਲੇ ਪਾਸੇ ਇਕ ਘਰ ‘ਚ ਵੱਡਾ ਧਮਾਕਾ ਹੋਇਆ ਜਿਸ ਨਾਲ ਘਰ ਪੂਰੀ ਤਰਾਂ ਨੁਕਸਾਨਿਆ ਗਿਆ, ਹਾਦਸੇ ਦੌਰਾਨਲੱਗੀ ਅੱਗ ਨਾਲ ਆਸ-ਪਾਸ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਤੇ ਇਸ ਦੌਰਾਨ 10 ਵਿਅਕਤੀ ਗੰਭੀਰ ਜ਼ਖਮੀ ਹਾਲਤ ‘ਚ ਦੱਸੇ ਜਾ ਰਹੇ ਹਨ।
ਸਵੇਰੇ 8:50 ਦੇ ਕਰੀਬ ਮੈਰੀਵੇਲ ਵੇ ਨੌਰਥ ਈਸਟ 'ਤੇ ਇੱਕ ਘਰ ‘ਚ ਅਚਾਨਕ ਵੱਡਾ ਧਮਾਕਾ ਹੁੰਦਾ ਹੈ ਜਿਸ ਦੀ ਆਵਾਜ਼ ਪੂਰੇ ਇਲਾਕੇ ਵਿਚ ਸੁਣੀ ਗਈ। ਧਮਾਕੇ ਦੌਰਾਨ ਅੱਗ ਦੀ ਲਪਟਾਂ ਇੰਨੀਆਂ ਤੇਜ ਸਨ ਕਿ ਨਾਲ ਦੋ ਹੋਰ ਘਰ ਪੂਰੀ ਤਰਾਂ ਨੁਕਸਾਨੇ ਗਏ ਹਨ ਤੇ ਕਰੀਬ 7/8 ਘਰਾਂ ਨੂੰ ਹੋਰ ਵੀ ਨੁਕਸਾਨ ਵੀਪਹੁੰਚਿਆ ਹੈ। 10 ਲੋਕਾਂ ਨੂੰ ਗੰਭੀਰ ਹਾਲਤ ‘ਚ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ ਜਿਨ੍ਹਾਂ ‘ਚ 6 ਦੀ ਹਾਲਤ ਕਾਫ਼ੀ ਗੰਭੀਰ ਮੰਨੀਜਾ ਰਹੀ ਹੈ।

ਪੁਲਿਸ ਵਿਭਾਗ ਤੇ ਫ਼ਾਇਰ ਡਿਪਾਰਟਮੈਂਟ ਫ਼ਿਲਹਾਲ ਇਸ ਧਮਾਕੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।