ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਨੇ ਪਿੰਡਾਂ ਚ ਜਾ ਕੇ ਖੇਤਾਂ ਦਾ ਜਾਇਜ਼ਾ ਲਿਆ
ਦੀਪਕ ਗਰਗ
ਕੋਟਕਪੂਰਾ 28 ਮਾਰਚ 2023 ਪਹਿਲਾਂ ਹੀ ਮੰਦਹਾਲੀ ਵਿੱਚ ਚੱਲ ਰਹੀ ਕਿਸਾਨੀ ਨੂੰ ਕੁਦਰਤ ਦੀ ਮਾਰ ਨੇ ਪੂਰੀ ਤਰ੍ਹਾਂ ਝੰਜੋੜ ਦਿੱਤਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਢਿਲਵਾਂ ਕਲਾਂ ਦੇ ਸੁਖਮੰਦਰ ਸਿੰਘ ਢਿਲਵਾਂ ਸਿੱਧੂਪੁਰ ਏਕਤਾ ਮੈਗਲ ਸਿੰਘ, ਜਰਨੈਲ ਸਿੰਘ, ਲਖਵੀਰ ਸਿੰਘ ਸੋਢੀ, ਆਤਮਾ ਸਿੰਘ, ਤੇਜ਼ਾ ਸਿੰਘ, ਕੁਲਵੰਤ ਸਿੰਘ, ਵਿਸਾਖਾ ਸਿੰਘ,
ਅਤੇ ਪਿੰਡ ਸਿਬੀਆ ਦੇ ਕਿਸਾਨ ਜਗਸੀਰ ਸਿੰਘ, ਸੁਰਜੀਤ ਸਿੰਘ, ਹਰਪਾਲ ਸਿੰਘ,ਨੱਥਾ ਸਿੰਘ, ਕਰਮਜੀਤ ਸਿੰਘ, ਸੁਰਜੀਤ ਸਿੰਘ,ਮੇਜਰ ਸਿੰਘ ਆਦਿ ਪੀੜਤ ਕਿਸਾਨਾਂ ਦਾ ਦਰਦ ਸੁਣਨ ਲਈ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਉਹਨਾਂ ਨਾਲ ਪਟਵਾਰੀ, ਸਤਨਾਮ ਸਿੰਘ, ਸੁਖਦੇਵ ਸਿੰਘ ਆਦਿ ਨੇ ਪਿੰਡ ਢਿਲਵਾਂ ਕਲਾਂ, ਸਿਬੀਆ ਦੇ ਖੇਤਾਂ ਵਿੱਚ ਪਹੁੰਚ ਕੇ ਕੇ ਕਿਸਾਨਾਂ ਹੋਏ ਨੁਕਸਾਨ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਪਰਮਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਗੰਭੀਰ ਕੁਦਰਤੀ ਮਾਰ ਹੈ । ਗੜੇਮਾਰੀ ਅਤੇ ਤੇਜ ਮੀਂਹ ਹਨੇਰੀ ਕਾਰਨ ਪਿੰਡ ਦੇ ਖੇਤਾਂ ਵਿੱਚ ਫਸਲਾਂ, ਸਬਜੀਆਂ ਅਤੇ ਹਰੇ ਚਾਰੇ ਦਾ ਪੂਰੀ ਤਰਾਂ ਨੁਕਸਾਨ ਹੋ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਿਨਾਂ ਕਿਸੇ ਭੇਦ ਭਾਵ ਦੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਦਿੱਤੀ ਜਾਵੇਗੀ ਅਤੇ ਉਹ ਖੁਦ ਲਗਾਤਾਰ ਕਿਸਾਨਾਂ ਦੇ ਸੰਪਰਕ ਵਿੱਚ ਰਹਿਣਗੇ। ਇਸ ਕੁਦਰਤੀ ਆਫ਼ਤ ਸਮੇਂ ਪੰਜਾਬ
ਸਰਕਾਰ ਕਿਸਾਨਾਂ ਦੇ ਨਾਲ ਹੈ। ਉਨ੍ਹਾਂ ਨੇ ਕਿਸਾਨ ਵੀਰਾਂ ਨੂੰ ਬੇਨਤੀ ਕੀਤੀ ਕਿ ਉਹ ਗਿਰਦਾਵਰੀ ਸਮੇਂ ਸਰਕਾਰੀ ਅਧਿਕਾਰੀਆਂ ਨਾਲ ਸਹਿਯੋਗ ਦੇਣ ਅਤੇ ਸਹੀ ਜਾਣਕਾਰੀ ਦਰਜ ਕਰਵਾਉਣ।