← ਪਿਛੇ ਪਰਤੋ
ਅੰਮ੍ਰਿਤਪਾਲ ਦੇ ਗੰਨਮੈਨ ਗੋਰਖਾ ਬਾਬਾ ਦਾ ਦੋ ਦਿਨਾਂ ਦਾ ਰਿਮਾਂਡ ਹੋਰ ਵਧਿਆ
ਰਵਿੰਦਰ ਢਿੱਲੋਂ
ਖੰਨਾ, 28 ਮਾਰਚ 2023 : ਅੰਮ੍ਰਿਤਪਾਲ ਦੇ ਗੰਨਮੈਨ ਤੇਜਿੰਦਰ ਸਿੰਘ ਉਰਫ ਗੋਰਖਾ ਬਾਬਾ ਦਾ ਦੋ ਦਿਨਾਂ ਦਾ ਰਿਮਾਂਡ ਹੋਰ ਵਧਿਆ ਹੈ। ਖੰਨਾ ਪੁਲਸ ਨੇ ਅਦਾਲਤ ਚ ਤੱਥ ਰੱਖਿਆ ਕਿ ਗੋਰਖਾ ਬਾਬਾ ਦੇ ਮੋਬਾਇਲ ਚੋਂ ਅਹਿਮ ਖੁਲਾਸੇ ਹੋਏ ਹਨ। ਵਟਸਐੱਪ ਗਰੁੱਪ ਚ ਇਸਦੇ ਹੋਰ ਵੀ ਸਾਥੀਆਂ ਦੀ ਪੁਲਸ ਨੂੰ ਭਾਲ ਹੈ ਜਿਸ ਕਰਕੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ। ਪਾਇਲ ਅਦਾਲਤ ਨੇ ਦੋ ਦਿਨਾਂ ਦਾ ਰਿਮਾਂਡ ਹੋਰ ਦਿੱਤਾ ਹੈ। ਪੁਲਸ ਨੇ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ ਸੀ। ਓਥੇ ਹੀ ਇਸ ਕੇਸ ਚ ਖੰਨਾ ਪੁਲਸ ਗੋਰਖਾ ਬਾਬਾ ਦੇ ਸਾਥੀ ਹਰਵਿੰਦਰ ਸਿੰਘ ਵਾਸੀ ਪਿੰਡ ਰਾਜਗੜ੍ਹ ਥਾਣਾ ਘੁਰਿੰਡਾ ਅੰਮ੍ਰਿਤਸਰ ਨੂੰ ਪ੍ਰੋਡਕਸ਼ਨ ਵਾਰੰਟ ਉਪਰ ਲੈਕੇ ਆਈ। ਇਸਦਾ ਵੀ ਦੋ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ। ਹਰਵਿੰਦਰ ਵੀ ਅੰਮ੍ਰਿਤਪਾਲ ਦੀ ਫੋਰਸ ਚ ਟ੍ਰੇਨਿੰਗ ਲੈ ਰਿਹਾ ਸੀ।
Total Responses : 933