ਸਪੋਰਟਕਿੰਗ ਇੰਡਸਟਰੀਜ਼ ਵੱਲੋਂ ਗਰਮੀਆਂ ਦੇ ਕੱਪੜੇ ਅਤੇ ਰਾਸ਼ਨ ਕਿੱਟਾਂ ਭੇਂਟ
ਅਸ਼ੋਕ ਵਰਮਾ
ਬਠਿੰਡਾ, 28 ਮਾਰਚ 2023: ਸਪੋਰਟਕਿੰਗ ਇੰਡਸਟਰੀਜ਼ ਯੂਨਿਟ ਜੀਦਾ ਨੇ ਜਿਲ੍ਹੇ ਦੇ ਗਰੀਬ ਅਤੇ ਲੋੜਵੰਦ ਵਿਅਕਤੀਆਂ ਲਈ 6000 ਦੇ ਕਰੀਬ ਗਰਮੀਆਂ ਦੇ ਕੱਪੜੇ ਅਤੇ ਟੀਬੀ ਮਰੀਜਾਂ ਲਈ 100 ਰਾਸ਼ਨ ਕਿੱਟਾਂ ਰੈਡ ਕਰਾਸ ਸੰਸਥਾ ਨੂੰ ਭੇਟ ਕੀਤੀਆਂ। ਸਪੋਰਟਕਿੰਗ ਇੰਡਸਟਰੀਜ ਦੇ ਪ੍ਰਧਾਨ ਸਿਵ ਕੁਮਾਰ ਸ਼ਰਮਾ ਅਤੇ ਜੀਐਮ ਐਚਆਰ ਐਂਡ ਐਡਮਿਨ ਰਜਿੰਦਰਪਾਲ ਨੇ ਇਹ ਸਮਾਨ ਰੈਡ ਕਰਾਸ ਸੁਸਾਇਟੀ ਦੇ ਅਧਿਕਾਰੀਆਂ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਅਤੇ ਸੀਨੀਅਰ ਸਹਾਇਕ ਵਿੱਦਿਆ ਸਾਗਰ ਦੇ ਹਵਾਲੇ ਕੀਤਾ।
ਇਸ ਮੌਕੇ ਨਰੇਸ਼ ਪਠਾਣੀਆ ਅਤੇ ਵਿੱਦਿਆ ਸਾਗਰ ਨੇ ਸਪੋਰਟਕਿੰਗ ਕੰਪਨੀ ਵੱਲੋਂ ਜਿਲ੍ਹੇ ਦੇ ਲੋੜਵੰਦਾਂ ਲਈ ਲਗਾਤਾਰ ਦਿੱਤੇ ਜਾ ਰਹੇ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜੀਐਮ ਐਚਆਰ ਐਂਡ ਐਡਮਿਨ ਰਜਿੰਦਰਪਾਲ ਨੇ ਦੱਸਿਆ ਕਿ ਸਪੋਰਟਕਿੰਗ ਇੰਡਸਟਰੀਜ਼ ਜੀਦਾ ਵੱਲੋਂ ਅਪਣਾਏ ਗਏ ਟੀਬੀ ਮਰੀਜਾਂ ਨੂੰ 6 ਮਹੀਨੇ ਤੱਕ ਲਗਾਤਾਰ ਮੁਹੱਈਆ ਕਰਵਾਉਣ ਲਈ ਰਾਸ਼ਨ ਕਿੱਟਾਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਤਾਂ ਜੋ ਤੰਦਰੁਸਤ ਸਮਾਜ ਦਾ ਨਿਰਮਾਣ ਕੀਤਾ ਜਾ ਸਕੇ।