← ਪਿਛੇ ਪਰਤੋ
ਪੰਜਾਬ ’ਚ ਹੈ ਅੰਮ੍ਰਿਤਪਾਲ ? ਪੁਲਿਸ ਨੇ ਵਿੱਢੀ ਘਰ ਘਰ ਤਲਾਸ਼ੀ ਮੁਹਿੰਮ ਹੁਸ਼ਿਆਰਪੁਰ, 29 ਮਾਰਚ, 2023: ਵਾਰਿਸ ਪੰਜਾਬ ਦੇ ਜਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਵਿਚ ਹੈ ? ਇਹ ਸਵਾਲ ਬੀਤੀ ਰਾਤ ਚਰਚਾ ਵਿਚ ਰਿਹਾ ਕਿਉਂਕਿ ਪੰਜਾਬ ਪੁਲਿਸ ਦੀ ਟੀਮ ਨੇ ਹੁਸ਼ਿਆਰਪੁਰ ਦੇ ਪਿੰਡ ਮਰਨਾਈਆਂ ਕਲਾਂ ਵਿਚ ਘਰ ਘਰ ਤਲਾਸ਼ੀ ਮੁਹਿੰਮ ਚਲਾਈ। ਹਿੰਦੋਸਤਾਨ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ ਬੀਤੀ ਸ਼ਾਮ 7.30 ਵਜੇ ਇਕ ਇਨੋਵਾ ਗੱਡੀ ਵਿਚ 3 ਸ਼ੱਕੀ ਮੁਲਜ਼ਮ ਦਿਸੇ ਜੋ ਫਗਵਾੜਾ-ਹੁਸ਼ਿਆਰਪੁਰ ਰੋਡ ’ਤੇ ਗੁਰਦੁਆਰਾ ਭਾਈ ਚੰਚਲ ਸਿੰਘ ਕੋਲ ਆਪਣੀ ਗੱਡੀ ਛੱਡ ਕੇ ਪੈਦਲ ਭੱਜ ਗਏ। ਇਸ ਉਪਰੰਤ ਪੰਜਾਬ ਪੁਲਿਸ ਦੀ ਟੀਮ ਨੇ ਇਲਾਕੇ ਵਿਚ ਨਾਕਾਬੰਦੀ ਕਰ ਦਿੱਤੀ ਤੇ ਘਰ ਘਰ ਤਲਾਸ਼ੀ ਮੁਹਿੰਮ ਵਿੱਢੀ। ਰਿਪੋਰਟ ਮੁਤਾਬਕ ਅੰਮ੍ਰਿਤਪਾਲ ਸਿੰਘ ਅੰਮ੍ਰਿਤਸਰ ਵਿਚ ਸ੍ਰੀ ਦਰਬਾਰ ਸਾਹਿਬ ਜਾਣ ਦੀ ਫਿਰਾਕ ਵਿਚ ਹੈ, ਇਹ ਗੱਲ ਖੁਫੀਆ ਏਜੰਸੀਆਂ ਨੇ ਆਪਣੀਆਂ ਰਿਪੋਰਟਾਂ ਵਿਚ ਕਿਹਾ ਹੈ। ਯਾਦ ਰਹੇ ਕਿ ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਹਾਈ ਕੋਰਟ ਵਿਚ ਇਹ ਦੱਸਿਆ ਗਿਆ ਸੀ ਕਿ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਕਾਬੂ ਕਰਨ ਦੇ ਨੇੜੇ ਹੈ।
Total Responses : 543