ਜੇਕਰ ਪੰਜਾਬ ਨੇ ਆਰ ਐਸ ਆਰ ਰੂਟ ਤੋਂ ਕੋਲਾ ਨਹੀਂ ਲਿਆਉਣਾ ਤਾਂ ਉਸਦੀ ਮਰਜ਼ੀ: ਬਿਜਲੀ ਮੰਤਰੀ
ਨਵੀਂ ਦਿੱਲੀ, 29 ਮਾਰਚ, 2023: ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਵਿਚ ਦੱਸਿਆ ਕਿ ਵਾਧੂ ਕੋਲਾ ਸਿਰਫ ਉੜੀਸਾ ਦੀ ਮਹਾਨਦੀ ਕੋਲਫੀਲਡ ਲਿਮਟਿਡ (ਐਮ ਸੀ ਐਲ) ਖਿੱਤੇ ਵਿਚ ਮੌਜੂਦ ਹੈ ਜੋ ਸੜਕ ਸਮੁੰਦਰ ਸੜਕ ਯਾਨੀ ਆਰ ਐਸ ਆਰ ਰੂਟ ਨਾਲ ਪਰਦੀਪ ਪੋਰਟ ਰਾਹੀਂ ਲਿਆਂਦਾ ਜਾ ਸਕਦਾ ਹੈ ਕਿਉਂਕਿ ਸਾਰੇ ਰੇਲ ਰੂਟ ਰੁੱਝੇ ਹੋਏ ਹੋ ਤੇ ਜੇਕਰ ਪੰਜਾਬ ਇਸ ਤਰੀਕੇ ਕੋਲਾ ਨਹੀਂ ਲਿਆਉਣਾ ਚਾਹੁੰਦਾ ਤਾਂ ਉਸਦੀ ਮਰਜ਼ੀ ਹੈ। ਕੇਂਦਰੀ ਬਿਜਲੀ ਮੰਤਰੀ ਆਰ ਕੇ ਸਿੰਘ ਨੇ ਰਾਜ ਸਭਾ ਵਿਚ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਤੋਂ 8 ਦਸੰਬਰ 2022 ਨੂੰ ਪ੍ਰਾਪਤ ਹੋਇਆ ਸੀ ਜਿਸਦਾ ਜਵਾਬ ਬਿਜਲੀ ਮੰਤਰਾਲੇ ਨੇ 24 ਫਰਵਰੀ 2023 ਨੂੰ ਦਿੱਤਾ ਤੇ ਦੱਸਿਆ ਕਿ ਜੇਕਰ ਪੰਜਾਬ ਇਸ ਰੂਟ ਰਾਹੀਂ ਕੋਲਾ ਨਹੀਂ ਚੁੱਕਣਾ ਚਾਹੁੰਦਾ ਤਾਂ ਉਸਦੀ ਮਰਜ਼ੀ ਹੈ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੇ ਨਾਲ ਹੀ ਪਿਛਲੇ ਸਾਲ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਤੇ ਐਨ ਟੀ ਪੀ ਸੀ ਨੂੰ ਵੀ ਇਹ ਸੁਝਾਅ ਦਿੱਤਾ ਗਿਆ ਸੀ ਕਿ ਉਹ ਆਰ ਐਸ ਆਰ ਰੂਟ ਰਾਹੀਂ ਕੋਲਾ ਲਿਆਉਣ।