← ਪਿਛੇ ਪਰਤੋ
ਕੀ ਜਲੰਧਰ ਦੀ ਜ਼ਿਮਨੀ ਚੋਣ ਦਾ ਅੱਜ ਐਲਾਨ ਹੋਵੇਗਾ? ਚੰਡੀਗੜ੍ਹ, 29 ਮਾਰਚ, 2023: ਚੋਣ ਕਮਿਸ਼ਨ ਵੱਲੋਂ ਅੱਜ 29 ਮਾਰਚ ਨੂੰ ਕਰਨਾਟਕਾ ਵਿਚ ਵਿਧਾਨ ਸਭਾ ਚੋਣਾਂ ਲਈ ਪ੍ਰੋਗਰਾਮ ਦਾ ਐਲਾਨ ਕੀਤਾ ਜਾਣਾ ਹੈ। ਇਸ ਸਬੰਧੀ ਪ੍ਰੈਸ ਕਾਨਫਰੰਸ ਸਵੇਰੇ 11.30 ਵਜੇ ਰੱਖੀ ਗਈ ਹੈ। ਇਹ ਵੀ ਸੰਭਵ ਹੈ ਕਿ ਇਸ ਪ੍ਰੈਸ ਕਾਨਫਰੰਸ ਵਿਚ ਚੋਣ ਕਮਿਸ਼ਨ ਜਲੰਧਰ ਦੀ ਜ਼ਿਮਨੀ ਚੋਣ ਦਾ ਵੀ ਐਲਾਨ ਕਰ ਦੇਵੇ। ਯਾਦ ਰਹੇ ਕਿ ਜਲੰਧਰ ਦੇ ਐਮ ਪੀ ਸੰਤੋਖ ਚੌਧਰੀ ਦਾ 14 ਜਨਵਰੀ 2023 ਨੂੰ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਨਿਯਮਾਂ ਮੁਤਾਬਕ ਛੇ ਮਹੀਨੇ ਵਿਚ ਚੋਣ ਕਰਵਾਉਣੀ ਹੁੰਦੀ ਹੈ ਤੇ ਛੇ ਮਹੀਨੇ ਜੂਨ ਵਿਚ ਪੂਰੇ ਹੋਣੇ ਹਨ। ਪਰ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਚੋਣ ਅਪ੍ਰੈਲ ਦੇ ਅਖੀਰ ਵਿਚ ਕਰਵਾਈ ਜਾ ਸਕਦੀ ਹੈ।
Total Responses : 543