← ਪਿਛੇ ਪਰਤੋ
ਨੌਜਵਾਨ ਨੇ ਫਾਹਾ ਲੈ ਕੀਤੀ ਆਪਣੀ ਜੀਵਨ ਲੀਲਾ ਸਮਾਪਤ
ਰਾਜਿੰਦਰ ਕੁਮਾਰ
ਨਵਾਂਸ਼ਹਿਰ 30 ਮਾਰਚ 2023 - ਥਾਣਾ ਸਿਟੀ ਬੰਗਾ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਹੱਲਾ ਕਪੂਰਾ ਨਿਵਾਸੀ ਇਕ ਨੌਜਵਾਨ ਵਲੋ ਪੱਖੇ ਨਾਲ ਰੱਸੀ ਬਣ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਐਸ ਐਚ ਓ ਬੰਗਾ ਮਹਿੰਦਰ ਸਿੰਘ ਸਿਟੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹਨਾਂ ਨੂੰ ਫੋਨ ਤੇ ਇਸ ਸੰਬੰਧੀ ਇਤਲਾਹ ਮਿਲੀ ਸੀ ਕਿ ਮੁਹੱਲਾ ਕਪੂਰਾ ਨਿਵਾਸੀ ਇਕ ਨੌਜਵਾਨ ਵਲੋ ਪੱਖੇ ਨਾਲ ਰੱਸੀ ਬਣ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਉਹਨਾਂ ਮੌਕੇ ਤੇ ਪੁਲਿਸ ਟੀਮ ਨਾਲ ਪਹੁੰਚ ਕੇ ਦੇਖਿਆ ਤਾਂ ਲਾਸ਼ ਲਟਕਦੀ ਪੱਖੇ ਨਾਲ ਲਟਕਦੀ ਹੋਈ ਸੀ ਓਹਨਾ ਲਾਸ਼ ਨੂੰ ਉਤਾਰ ਕੇ ਕਬਜੇ ਵਿਚ ਲੈ ਲਿਆ ਹੈ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੌਰਵ ਗੋਗਨਾ ਪੁੱਤਰ ਰਾਜੇਸ਼ ਕੁਮਾਰ ਵਜੋਂ ਹੋਈ ਹੈ। ਜੋ ਲੈਬ ਵਿਚ ਕੰਮ ਕਰਦਾ ਸੀ। ਮੌਕੇ ਤੇ ਲਾਸ਼ ਕੋਲੋ ਕਿਸੇ ਵੀ ਤਰਾਂ ਦਾ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਹੈ। ਪੁਲਿਸ ਪਾਰਟੀ ਵਲੋਂ ਲਾਸ਼ ਨੂੰ ਕਬਜੇ ਵਿਚ ਲੈ ਮੋਚਰੀ ਵਿਚ ਰਖਵਾ ਦਿੱਤਾ ਹੈ । ਪਰਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇਅਗੇਰਲੀ ਕਾਰਵਾਈ ਕੀਤੀ ਜਾਵੇਗੀ
Total Responses : 543