ਗੋਇੰਦਵਾਲ ਸਾਹਿਬ ਜੇਲ੍ਹ ਫਿਰ ਵਿਵਾਦਾਂ ’ਚ; ਮਿਲੇ 6 ਮੋਬਾਈਲ ਫੋਨ ਤੇ ਹੋਰ ਸਮਾਨ
ਬਲਜੀਤ ਸਿੰਘ
ਤਰਨਤਾਰਨ, 31 ਮਾਰਚ, 2023: ਤਰਨਤਾਰਨ ਦੀ ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਇਕ ਵਾਰ ਫਿਰ ਤੋਂ ਵਿਵਾਦਾਂ ਵਿਚ ਆ ਗਈ ਹੈ। ਜੇਲ੍ਹ ਵਿਚ ਤਲਾਸ਼ੀ ਦੇ ਦੌਰਾਨ 6 ਮੋਬਾਈਲ ਫੋਨ, ਇਕ ਐਡਾਪਟਰ, ਇਕ ਏਅਰ ਫੋਨ, ਇਕ ਡਾਟਾ ਕੇਬਲ, 200 ਗ੍ਰਾਮ ਅਫੀਮ, 1190 ਨਸ਼ੀਲੀਆਂ ਗੋਲੀਆਂ, 90 ਬੀੜੀਆਂ ਦੇ ਬੰਡਲ, ਦੋ ਸਿਗਰਟ ਦੀਆਂ ਡੱਬੀਆਂ ਤੇ 120 ਤੰਬਾਕੂ ਦੀਆਂ ਪੁੜੀਆਂ ਬਰਾਮਦ ਹੋਈਆਂ ਹਨ।
ਫਿਲਹਾਲ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਸਹਾਇਕ ਜੇਲ੍ਹ ਸੁਪਰਡੈਂਟ ਸੁਸ਼ੀਲ ਕੁਮਾਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਦੱਸਣਯੋਗ ਹੈ ਕਿ ਕੇਂਦਰੀ ਜੇਲ੍ਹ ਵਿਚ ਇਕ ਨਸ਼ਾ ਕਰਨ ਵਾਲੇ ਵਿਅਕਤੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ ਤੇ ਕੱਲ੍ਹ ਹੀ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਅਰਸ਼ਦ ਗੈਂਗਸਟਰ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਸੀ।