ਸ਼ਰਾਬ ਦੇ ਠੇਕੇ ਦੀ ਕੰਧ ਤੋੜ ਕੇ ਚੋਰ ਹਜ਼ਾਰਾਂ ਰੁਪਿਆਂ ਦੀ ਸ਼ਰਾਬ ਲੈ ਕੇ ਹੋਏ ਫਰਾਰ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪ੍ਰੈਲ 2023 : ਪਿੰਡ ਝਬਕਰਾ ਵਿਖੇ ਬੀਤੀ ਦੇਰ ਰਾਤ ਟਾਂਡਾ ਰੋਡ ਤੇ ਸਥਿਤ ਸ਼ਰਾਬ ਦੇ ਠੇਕੇ ਦੀ ਕੰਧ ਤੋੜਕੇ ਚੋਰ ਠੇਕੇ ਅੰਦਰੋ ਹਜ਼ਾਰਾਂ ਰੁਪਿਆਂ ਦੀ ਸ਼ਰਾਬ ਚੋਰੀ ਕਰਕੇ ਫਰਾਰ ਹੋ ਗਏ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਠੇਕੇ ਦੇ ਸੇਲਮੈਨ ਰਵੀ ਕੁਮਾਰ ਪੁੱਤਰ ਬਖਸ਼ੀਸ ਸਿੰਘ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬੀਤੀ ਰਾਤ ਵੀ ਆਪਣਾ ਠੇਕਾ ਰਾਤ 10 ਵਜੇ ਬੰਦ ਕਰਕੇ ਘਰ ਚੱਲ ਗਿਆ ਜਦ ਸਵੇਰੇ ਆ ਕੇ ਵੇਖਿਆ ਤਾਂ ਚੋਰਾਂ ਨੇ ਠੇਕੇ ਦੀ ਇਕ ਪਾਸੇ ਦੀ ਕੰਧ ਪਾੜ ਕੇ ਠੇਕੇ ਅੰਦਰੋ ਵੱਖ-ਵੱਖ ਮਾਲਕੀਆਂ ਵਿਆਹ ਸਰਾਬ ਦੀਆ ਬੋਤਲਾਂ ਚੋਰੀ ਕਰ ਲਈਆਂ ਹਨ। ਉਸ ਨੇ ਦੱਸਿਆ ਕਿ ਚੋਰੀ ਕੀਤੀ ਗਈ ਸ਼ਰਾਬ ਦੀਆਂ ਬੋਤਲਾਂ ਦੀ ਕੀਮਤ 46,000 ਦੇ ਕਰੀਬ ਬਣਦੀ ਹੈ। ਸੇਲਮੈਨ ਰਵੀ ਕੁਮਾਰ ਨੇ ਦੱਸਿਆ ਕਿ ਚੋਰੀ ਸੰਬੰਧੀ ਥਾਣਾ ਬਹਿਰਾਮਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ।