ਐਸਡੀਐਮ ਦੀ ਰਿਟਾਇਰਮੈਂਟ ਦੇ ਦਿਨ ਕਿਸਾਨਾਂ ਨੇ ਕੀਤਾ ਰੋਸ ਵਿਖਾਵਾ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਪ੍ਰੈਲ 2023 : ਪੰਜਾਬ ਕਿਸਾਨ ਯੂਨੀਅਨ ਵੱਲੋਂ ਅੱਜ ਬਾਅਦ ਦੁਪਹਿਰ ਐਸ ਡੀ ਐਮ ਡੇਰਾ ਬਾਬਾ ਨਾਨਕ ਦੇ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਨੇ ਐਸਡੀਐਮ ਬਲਵਿੰਦਰ ਸਿੰਘ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ।ਵਿਸ਼ੇਸ ਇਹ ਸੀ ਕਿ ਅੱਜ ਹੀ ਐਸਡੀਐਮ ਡੇਰਾ ਬਾਬਾ ਨਾਨਕ ਦੀ ਰਿਟਾਇਰਮੈਂਟ ਦਾ ਦਿਨ ਸੀ। ਕਿਸਾਨਾਂ ਨੇ ਰੋਹ ਜਤਾਉਂਦਿਆਂ ਦੋਸ਼ ਲਗਾਇਆ ਗਿਆ ਹੈ ਕਿ ਐਸ ਡੀ ਐਮ ਦਫ਼ਤਰ ਦੀ ਸੁਪਰੀਡੈਂਟ ਮੈਡਮ ਵੱਲੋਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ। ਕਿਸਾਨ ਆਗੂ ਕਰਮਜੀਤ ਸਿੰਘ ਖੰਨਾ ਚਮਾਰਾਂ, ਅਤੇ ਕਮਿਊਨਿਸਟ ਪਾਰਟੀ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਸ ਐਸ ਡੀ ਐਮ ਖੰਨਾ ਚਮਾਰਾਂ ਅਤੇ ਰਾਮਦੀਵਾਲੀ ਦੇ ਮੁਜਾਰੇ ਕਿਸਾਨਾਂ ਦਾ ਸਰਕਾਰੀ ਖਜ਼ਾਨੇ ਵਿਚ ਲਗਾਨ ਜਮਾਂ ਕਰਵਾਉਣ ਦੀ ਪ੍ਰਕਿਰਿਆ ਨੂੰ ਪਰਵਾਨ ਕਰਨ ਦੀ ਬਜਾਏ ਉਨ੍ਹਾਂ ਦੀ ਲਗਾਤਾਰ ਬੇਇਜ਼ਤੀ ਕਰ ਰਿਹਾ ਸੀ, ਤੇ 29 ਮਾਰਚ ਨੂੰ ਇਸ ਅਫਸਰ ਅਤੇ ਉਸ ਦੀ ਸੁਪਰੇਡੈਟ ਮੈਡਮ ਵੱਲੋਂ ਮੁੜ ਬੇਇੱਜ਼ਤ ਕੀਤਾ ਗਿਆ।ਜਿਸ ਨੂੰ ਲੈ ਕੇ ਅੱਜ ਉਨ੍ਹਾਂ ਵੱਲੋਂ ਇਹ ਧਰਨਾ ਪ੍ਰਦਰਸ਼ਨ ਕੀਤਾ ਗਿਆ ਹੈ।
ਉਧਰ ਇਸ ਸਬੰਧੀ ਨਾਇਬ ਤਸੀਲਦਾਰ ਕਮਲਜੀਤ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਐੱਸਡੀਐਮ ਆਪਣੀ ਰਿਟਾਇਰਮੈਂਟ ਦੀ ਪਾਰਟੀ ਵਿੱਚ ਬੀਜ਼ੀ ਹੋਣ ਕਰਕੇ ਗੁਰਦਾਸਪੁਰ ਗਏ ਹਨ। ਜੋ ਵੀ ਕਿਸਾਨਾਂ ਦਾ ਸੁਨੇਹਾ ਹੈ ਉਸ ਨੂੰ ਐਸ ਡੀ ਐਮ ਸਾਹਿਬ ਤੱਕ ਪੁਜਦਾ ਕਰ ਦਿੱਤਾ ਜਾਵੇਗਾ।