ਜਵਾਈ ਨਾਲ ਸਹੁਰੇ ਨੇ ਆਪਣੇ ਭਰਾ ਤੇ ਭਤੀਜੇ ਨਾਲ ਮਿਲ ਕੇ ਕੀਤੀ ਮਾਰ-ਕੁਟਾਈ
ਪਤਨੀ ਸਮੇਤ ਚਾਰ 'ਤੇ ਮਾਮਲਾ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪ੍ਰੈਲ 2023 :
ਇੱਕ ਸਾਬਕਾ ਫੌਜੀ ਜਦੋਂ ਆਪਣੇ ਸਹੁਰੇ ਆਪਣੀ ਵਹੁਟੀ ਨੂੰ ਛੱਡਣ ਗਿਆ ਤਾਂ ਉਸ ਦੇ ਸਹੁਰੇ ਨੇ ਆਪਣੇ ਭਰਾ ਤੇ ਭਤੀਜੇ ਰਲ ਮਿਲ ਕੇ ਆਪਣੇ ਜਵਾਈ ਦੀ ਮਾਰ ਕੁਟਾਈ ਕੀਤੀ। ਥਾਣਾ ਤਿੱਬੜ ਦੀ ਪੁਲੀਸ ਵੱਲੋਂ ਸਾਬਕਾ ਫੌਜੀ ਕੁਲਵਿੰਦਰ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਕਰਕੇ ਸਾਬਕਾ ਫੌਜੀ ਦੀ ਪਤਨੀ ,ਸਹੁਰੇ ਸਮੇਤ ਚਾਰ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ।
ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਵਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੇਖਾ ਨੇ ਦੱੱਸਿਆ ਕਿ ਮੈ ਆਰਮੀ ਵਿੱੱਚੋ ਰਟਾਇਰ ਹਾ ਅੱੱਜ ਕੱੱਲ ਮੇਰੀ ਪਿੰਡ ਵਿੱੱਚ ਕੈਫੇ ਦੀ ਦੁਕਾਨ ਹੈ।ਮੇਰੀ ਸ਼ਾਦੀ 2005 ਵਿੱੱਚ ਹਰਜਿੰਦਰ ਕੋਰ ਪੁੱੱਤਰੀ ਨਰਿੰਦਰ ਸਿੰਘ ਵਾਸੀ ਪੰਧੇਰ ਨਾਲ ਹੋਈ ਸੀ। ਵਿਆਹ ਤੋ ਥੋੜੀ ਦੇਰ ਬਾਅਦ ਮੇਰੀ ਪਤਨੀ ਹਰਜਿੰਦਰ ਕੋਰ ਨਾਲ ਅਣਬਣ ਹੋਣੀ ਸ਼ੁਰੂ ਹੋ ਗਈ ਸੀ ਅਤੇ ਸਾਡੇ ਰਿਸ਼ਤੇਦਾਰ ਆਪਸ ਵਿੱੱਚ ਸਮਝੌਤਾ ਕਰਵਾ ਦਿੰਦੇ ਸੀ।।ਮਿਤੀ 23.03.2023 ਨੂੰ ਮੇਰੀ ਪਤਨੀ ਮੇਰੇ ਨਾਲ ਬਿਨਾ ਵਜਾਹ ਝਗੜਾ ਕਰਨ ਲੱੱਗ ਪਈ ਤਾਂ ਮੈ ਇਸ ਬਾਰੇ ਆਪਣੇ ਸਹੁਰੇ ਨਰਿੰਦਰ ਸਿੰਘ ਨੂੰ ਫੋਨ ਕਰਕੇ ਕਿਹਾ ਕਿ ਹਰਜਿੰਦਰ ਕੋਰ ਮੇਰੇ ਨਾਲ ਝਗੜਾ ਕਰ ਰਹੀ ਹੈ ਤਾਂ ਉਸਨੇ ਕਿਹਾ ਕਿ ਹਰਜਿੰਦਰ ਕੋਰ ਨੂੰ ਸਾਡੇ ਪਿੰਡ ਪੰਧੇਰ ਛੱੱਡ ਜਾ। ਤਾਂ ਮੈ ਆਪਣੀ ਪਤਨੀ ਹਰਜਿੰਦਰ ਕੋਰ ਨੂੰ ਨਾਲ ਲੈ ਕੇ ਪਿੰਡ ਪੰਧੇਰ ਛੱੱਡਣ ਜਾ ਰਿਹਾ ਸੀ। ਜਦ ਮੈ ਪਿੰਡ ਪੰਧੇਰ ਮੋੜ ਤੇ ਪੁਜਾ ਤਾ ਵਕਤ ਕਰੀਬ 4:30 ਫੰ ਦਾ ਹੋਵੇਗਾ ਕਿ ਅੱੱਗੇ ਮੇਰਾ ਸਹੁਰਾ ਨਰਿੰਦਰ ਸਿੰਘ ਖਾਲੀ ਹੱਥ ਮੇਰੇ ਚਾਚੇ ਸਹੁਰੇ ਦਾ ਲੜਕਾ ਸਤਨਾਮ ਸਿੰਘ ਉਰਫ ਸੱੱਤਾ ਮੁਸੱੱਲਾ ਲੋਹੇ ਦੀ ਰਾਡ ਵਾਸੀਆਨ ਪੰਧੇਰ ਅਤੇ ਮੇਰਾ ਸਾਢੁ ਸੋਨੂੰ ਪੁੱੱਤਰ ਜਗੀਰ ਸਿੰਘ ਵਾਸੀ ਤਿੱੱਬੜੀ ਖੜੇ ਸੀ
ਸਾਬਕਾ ਫੌਜੀ ਕੁਲਵਿੰਦਰ ਸਿੰਘ ਅਨੁਸਾਰ ਮੇਰੇ ਸਹੁਰੇ ਨੇ ਲਲਕਾਰਾ ਮਾਰ ਕੇ ਕਿਹਾ ਕਿ ਫੜ ਲਉ ਇਸ ਨੂੰ ਮੇਰੀ ਲੜਕੀ ਨਾਲ ਝਗੜਾ ਕਰਨ ਦਾ ਮਜਾ ਦੱੱਸ ਦੱੱਈਏ ।ਉਕਤ ਸਾਰਿਆ ਨੇ ਮੇਰੇ ਨਾਲ ਬਹੁਤ ਕੁੱੱਟ ਮਾਰ ਕੀਤੀ ਤੇ ਮੈ ਮਾਰ ਦਿੱੱਤਾ ਮਾਰ ਦਿੱੱਤਾ ਦਾ ਰੋਲਾ ਪਾਇਆ ਤਾ ਆਮ ਲੋਕ ਇਕੱੱਠੇ ਹੋਣੇ ਸ਼ੁਰੂ ਹੋ ਗਏ ਉਕਤ ਯਾਰਬਾਨ ਆਪਣੇ ਹਥਿਆਰਾ ਸਮੇਤ ਮੋਕਾ ਤੋ ਦੋੜ ਗਏ ਤੇ ਫਿਰ ਮੈ ਸਿਵਲ ਹਸਪਤਾਲ ਗੁਰਦਾਸਪੁਰ ਪਹੁੰਚ ਕੇ ਡਾਕਟਰ ਸਾਹਿਬ ਪਾਸੋ ੰਲ਼੍ਰ ਕਟਵਾਇਆ ਤੇ ਡਾਕਟਰ ਸਾਹਿਬ ਨੇ ਮੇਰੇ ਮੱੱਲਮ ਪੱੱਟੀ ਕਰਕੇ ਮੈਨੂੰ ਇਲਾਜ ਲਈ ਦਾਖਲ ਕਰ ਲਿਆ ਜਿੱੱਥੇ ਮੈ ਜੇਰੇ ਇਲਾਜ ਹਾਂ।