ਇਕ ਕੁੱਤਾ ਜਿਸ ਦਾ ਹਰ ਸਾਲ ਮਨਾਇਆ ਜਾਂਦਾ ਹੈ ਜਨਮ ਦਿਨ, ਹਰ ਰੋਜ਼ ਕੀਤਾ ਜਾਂਦਾ ਹੈ ਬੱਚਿਆਂ ਵਾਂਗ ਤਿਆਰ
ਬੱਚਿਆਂ ਵਾਂਗ ਕੁੱਤੇ ਨੂੰ ਪਾਲ ਰਿਹਾ ਹੈ ਪਰਿਵਾਰ
ਰੋਹਿਤ ਗੁਪਤਾ
ਗੁਰਦਾਸਪੁਰ , 1 ਅਪ੍ਰੈਲ 2023 : ਕੁੱਤੇ ਰੱਖਣ ਦਾ ਸ਼ੌਕ ਤਾ ਬਹੁਤ ਆਮ ਹੈ ਅਤੇ ਸਾਰੇ ਮਾਲਿਕ ਆਪਣੇ ਕੁੱਤੇ ਨੂੰ ਪਿਆਰ ਵੀ ਬਹੁਤ ਕਰਦੇ ਹਨ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।ਲੇਕਿਨ ਬਟਾਲਾ ਚ ਇੱਕ ਪਰਿਵਾਰ ਵਲੋਂ ਆਪਣੇ ਪਾਲਤੂ ਕੁੱਤੇ ਚੀਕੂ ਨੂੰ ਜਿਨਾਂ ਪਿਆਰ ਅਤੇ ਆਪਣਾਪਨ ਦਿੱਤਾ ਜਾ ਰਿਹਾ ਹੈ ਕਿ ਹਰ ਕੋਈ ਇਹ ਦੇਖ ਹੈਰਾਨ ਹੋ ਜਾਵੇਗਾ।ਬਟਾਲਾ ਦੇ ਰਹਿਣ ਵਾਲੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਉਹ ਕੋਈ ਜਾਨਵਰ ਨਹੀਂ ਬਲਕਿ ਉਹਨਾਂ ਦੇ ਪਰਿਵਾਰ ਦਾ ਹਿੱਸਾ ਹੈ ਅਤੇ ਉਹਨਾਂ ਦੇ ਬੱਚਿਆਂ ਵਾਂਗ ਹੈ।
ਪਾਲਤੂ ਜਾਨਵਰ ਲਈ ਖਾਸ ਤੌਰ ਤੇ ਉਹਨਾਂ ਵਲੋਂ ਉਸਦੇ ਵੱਖ ਵੱਖ ਗਰਮੀਆਂ ਅਤੇ ਸਰਦੀਆਂ ਦੇ ਕੱਪੜੇ ਰੱਖੇ ਹਨ ਅਤੇ ਉਸਨੂੰ ਸਜਾਉਣ ਲਈ ਵਿਸ਼ੇਸ ਹੇਅਰ ਕਲਿਪ ਅਤੇ ਹੋਰ ਸਾਮਾਨ ਰੱਖਿਆ ਹੈ।ਪਰਿਵਾਰ ਦੇ ਬੱਚਿਆਂ ਵਾਂਗ ਚੀਕੂ ਨੂੰ ਤਿਆਰ ਕੀਤਾ ਜਾਂਦਾ ਹੈ | ਇਸ ਪਾਲਤੂ ਕੁਤੇ ਦੇ ਮਾਲਿਕ ਰਜਨੀ ਅਤੇ ਲਾਲੀ ਨਈਅਰ ਜੋ ਭੈਣ ਭਰਾ ਹਨ ਨੇ ਦੱਸਿਆ ਕਿ ਪਿਛਲੇ 4 ਸਾਲਾਂ ਤੋਂ ਉਹਨਾਂ ਦੇ ਘਰ ਚ ਇਹ ਚੀਕੂ ਹੈ ਅਤੇ ਉਹਨਾਂ ਕਦੇ ਉਸਨੂੰ ਪਾਲਤੂ ਜਾਨਵਰ ਨਹੀਂ ਸਮਝਿਆ ਬਲਕਿ ਪਰਿਵਾਰ ਦੇ ਬਾਕੀ ਬੱਚਿਆਂ ਵਾਂਗ ਉਹ ਵੀ ਪਰਿਵਾਰ ਦਾ ਮੈਂਬਰ ਹੈ ਅਤੇ ਰੋਜਾਨਾ ਉਹ ਉਸ ਨੂੰ ਤਿਆਰ ਕਰਦੇ ਹਨ ।ਪਿਆਰ ਵੀ ਬੱਚਿਆਂ ਵਾਂਗ ਕਰਦੇ ਹਨ। ਇਹੋ ਨਹੀਂ ਉਸਦਾ ਜਨਮਦਿਨ ਵੀ ਖਾਸ ਤੌਰ ਤੇ ਹਰ ਸਾਲ ਮਨਾਇਆ ਜਾਂਦਾ ਹੈ | ਲਾਲੀ ਨਈਅਰ ਦਾ ਕਹਿਣਾ ਹੈ ਕਿ ਇਹ ਬੇਜ਼ੁਬਾਨ ਹਨ। ਇਨ੍ਹਾਂ ਨੂੰ ਜ਼ਿਨਾ ਆਪਣਾਪਨ ਅਤੇ ਪਿਆਰ ਦਿਤਾ ਜਾਵੇ ਉੱਨਾਂ ਹੀ ਇਹ ਵਾਪਿਸ ਕਰਦੇ ਹਨ |