ਜਬਰ-ਜਨਾਹ ਦੇ ਦੋਸ਼ੀ ਪੁਲਿਸ ਨੇ 24 ਘੰਟਿਆਂ ਵਿੱਚ ਕੀਤੇ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 1 ਅਪ੍ਰੈਲ 2023 : ਥਾਨਾ ਦੋਰਾਂਗਲਾ ਦੀ ਪੁਲੀਸ ਵੱਲੋਂ ਇਕ 22 ਸਾਲਾ ਕੁੜੀ ਨਾਲ ਬਲਾਤਕਾਰ ਕਰਨ ਦੇ ਦੋ ਦੋਸ਼ੀਆਂ ਨੂੰ 24 ਘੰਟਿਆਂ ਵਿੱਚ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਖਾਣਾ ਦੋਰਾੰਗਲਾ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਰਹਿਣ ਵਾਲੀ ਲੜਕੀ ਦੀ ਮਾਂ ਦੀ ਸ਼ਿਕਾਇਤ ਦੇ ਅਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਲੜਕੀ ਦੀ ਮਾਂ ਨੇ ਦੱਸਿਆ ਸੀ ਕਿ ਉਸ ਨੇ ਸਾਲ 2001 ਵਿੱਚ ਲੜਕੀ ਨੂੰ ਆਪਣੀ ਭੈਣ ਕੋਲੋ ਗੋਦ ਲਿਆ ਸੀ ਇਸ ਹਿਸਾਬ ਨਾਲ ਲੜਕੀ ਦੀ ਉਮਰ 22 ਸਾਲ ਬਣਦੀ ਹੈ। ਬੀਤੇ ਦਿਨ ਉਹ ਉਹ ਆਪਣੀ ਲੜਕੀ ਨੂੰ ਘਰ ਵਿੱਚ ਇੱਕਲੀ ਛੱਡ ਕੇ ਆਪਣੀ ਦਵਾਈ ਲੈਣ ਲਈ ਗੁਰਦਾਸਪਰ ਗਈ ਸੀ ਅਤੇ ਸ਼ਾਮ ਨੂੰ ਜਦੋਂ ਘਰ ਵਾਪਿਸ ਆਈ ਤਾਂ ਦੇਖਿਆ ਕਿ ਉਸ ਦੀ ਲੜਕੀ ਡਰੀ, ਸਹਿਮੀ ਹੋਈ ਬੈਠੀ ਸੀ ਅਤੇ ਰੋ ਰਹੀ ਸੀ। ਪੁੱਛਣ ਤੇ ਲੜਕੀ ਨੇ ਦੱਸਿਆ ਕਿ ਉਸਦੇ ਜਾਣ ਤੋਂ ਬਾਅਦ ਸਵੇਰੇ ਮੇਜਰ ਸਿੰਘ ਅਤੇ ਕੁਲਦੀਪ ਸਿੰਘ ਸੋਨੂੰ ਜੋ ਕਿ ਹਰ ਮਹੀਨੇ ਡਿਪੂ ਤੋਂ ਮਿਲਣ ਵਾਲੀ ਕਣਕ ਬਾਰੇ ਦੱਸਣ ਲਈ ਉਸ ਦੇ ਘਰ ਆਏ ਅਤੇ ਉਹ ਦੋਨੋਂ ਲੜਕੀ ਨੂੰ ਘਰ ਵਿੱਚ ਇੱਕਲੀ ਦੇਖ ਕੇ ਕਮਰੇ ਅੰਦਰ ਲੈ ਗਏ ਅਤੇ ਉਸਨੂੰ ਡਰਾਧਮਕਾ ਕੇ ਉਸ ਨਾਲ ਉਸਦੀ ਮਰਜੀ ਤੋਂ ਬਿਨਾ ਜਬਰਦਸਤੀ ਸਰੀਰਿਕ ਸਬੰਧ ਬਣਾਏ। ਜਦੋਂ ਲੜਕੀ ਨੇ ਰੋਲਾ ਪਾਇਆ ਤਾਂ ਦੋਵੇਂ ਦੋਸ਼ੀ ਮੌਕੇ ਤੋਂ ਤੋਂ ਭੱਜ ਗਏ।
ਥਾਣਾ ਦੋਰਾਂਗਲਾ ਦੇ ਐਸ ਐਚ ਓ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਦੋਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦ ਕਿ ਸਬ ਇੰਸਪੈਕਟਰ ਅਮਨਦੀਪ ਕੌਰ ਨੂੰ ਮਾਮਲੇ ਦੀ ਤਫਤੀਸ਼ ਸੌਂਪੀ ਗਈ ਹੈ।