ਰਿਹਾਈ ਤੋਂ ਪਹਿਲਾ ਹੀ ਨਵਜੋਤ ਸਿੱਧੂ ਦੀ ਜ਼ੈਡ ਪਲਸ ਸੁਰੱਖਿਆ ਹਟਾ ਦੇਣੀ ਇਹੋ ਦਰਸਾਉਂਦਾ ਹੈ ਕਿ ਕੇਂਦਰ ਆਪਹੁਦਰੀਆਂ ਤੇ ਉਤਰੀ ਆਈ ਹੈ - ਤ੍ਰਿਪਤ ਬਾਜਵਾ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 1 ਅਪ੍ਰੈਲ 2023 - ਕੇਂਦਰ ਕਰ ਰਹੀ ਡਿਕਟੈਟਰਸ਼ਿਪ ਆਪਹੁਦਰੀਆਂ ਤੇ ਉਤਰੀ ਕੇਂਦਰ ਸਰਕਾਰ ,ਇਹ ਕਹਿਣਾ ਹੈ ਐਮ ਐਲ ਏ ਤ੍ਰਿਪਤ ਰਾਜਿੰਦਰ ਬਾਜਵਾ ਦਾ ਜਿਹਨਾਂ ਦੇ ਵਲੋਂ ਬਟਾਲਾ ਕਾਂਗਰਸ ਭਵਨ ਵਿੱਚ ਪ੍ਰੈਸ ਵਾਰਤਾ ਕਰਦੇ ਹੋਏ ਇਹ ਨਿਸ਼ਾਨੇ ਕੇਂਦਰ ਦੀ ਮੋਦੀ ਸਰਕਾਰ ਉਤੇ ਸਾਧੇ ਗਏ।,ਓਹਨਾਂ ਕਿਹਾ ਕਿ ਦੇਸ਼ ਵਿਚ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਉੱਤੇ ਮਾਣਹਾਨੀ ਦਾ ਮੁਕੱਦਮਾ ਕੀਤਾ ਜਾਵੇ ਅਤੇ ਉਸਦੀ ਸੁਣਵਾਈ ਵੀ ਨਾ ਕੀਤੀ ਜਾਵੇ ਅਤੇ ਉਸਦੀ ਲੋਕ ਸਭਾ ਮੈਂਬਰਸ਼ਿਪ ਰੱਧ ਕਰਦੇ ਹੋਏ ਦੋ ਸਾਲ ਲਈ ਸਜ਼ਾ ਦਾ ਫੈਂਸਲਾ ਦੇ ਦਿੱਤਾ ਜਾਵੇ।ਉਸਦੀ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਆਰਡਰ ਵੀ ਦੇ ਦਿੱਤੇ ਜਾਣ।
ਉਹਨਾਂ ਨਾਲ ਹੀ ਕਿਹਾ ਕਿ ਇਕ ਮਹੀਨੇ ਅੰਦਰ ਜੱਜ ਬਦਲ ਦਿੱਤਾ ਗਿਆ ਅਤੇ ਜਿਸ ਦੂਸਰੇ ਜੱਜ ਦੇ ਵਲੋਂ ਇਹ ਫੈਂਸਲਾ ਸੁਣਾਇਆ ਗਿਆ ਉਸਨੂੰ ਤਰੱਕੀ ਦੇ ਦਿੱਤੀ ਗਈ। ਓਥੇ ਹੀ ਉਹਨਾਂ ਕਿਹਾ ਨਵਜੋਤ ਸਿੱਧੂ ਦੀ ਰਿਹਾਈ ਤੋਂ ਪਹਿਲਾਂ ਹੀ ਸਿੱਧੂ ਦੀ ਜ਼ੈਡ ਪਲਸ ਸੁਰਖਿਆ ਵੀ ਹਟਾ ਦੇਣੀ ਇਹੋ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਆਪਹੁਦਰੀਆਂ ਤੇ ਉਤਰ ਚੁਕੀ ਹੈ ਜੋ ਬਹੁਤ ਹੀ ਨਿੰਦਣਯੋਗ ਹੈ ।