ਜੈਤੋ ਅਲਾਇੰਸ ਇੰਟਰਨੈਸ਼ਨਲ ਸਕੂਲ ਵੱਲੋਂ ਨਵੇਂ ਸੈਸ਼ਨ 2023-24 ਦੀ ਕੀਤੀ ਸ਼ੁਰੂਆਤ
ਮਨਜੀਤ ਸਿੰਘ ਢੱਲਾ
- ਸਕੂਲ ਵੱਲੋਂ ਕਰਵਾਇਆ ਸਾਲਾਨਾ ਪ੍ਰੋਗਰਾਮ
ਜੈਤੋ, 01 ਅਪ੍ਰੈਲ 2023 - ਇਲਾਕੇ ਦੀ ਪ੍ਰਸਿੱਧ ਵਿਦਿਅਕ ਸੰਸਥਾ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ ਵੱਲੋਂ ਅੱਜ ਇਥੋਂ ਦੇ ਫੋਰ ਸੀਜਨ ਪੈਲੇਸ ਵਿਚ ਅਕਾਦਮਿਕ 2023-24 ਸੈਸ਼ਨ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਐਮ ਡੀ ਅਸ਼ਵਨੀ ਕੁਮਾਰ ਗਰਗ,ਗੌਰਵ ਗਰਗ (ਲੱਕੀ) ਮੈਡਮ ਦੀਪੀ ਗਰਗ, ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਸੇਵਕ ਕੌਰ ਮਾਨ ਵੱਲੋਂ ਪਰਮਾਤਮਾ ਦਾ ਨਾਮ ਲੈਣ ਉਪਰੰਤ ਜੋਤੀ ਪ੍ਰਚੰਡ ਜਗਾ ਕੇ ਸਾਲਾਨਾ ਸੈਸ਼ਨ ਦੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਵਧੀਆ ਨਤੀਜੇ ਆਉਣ ਮੌਕੇ ਸਕੂਲ ਦੇ ਸਮੂਹ ਸਟਾਫ ਤੋਂ ਇਲਾਵਾ ਬੱਚਿਆਂ ਵੱਲੋਂ ਖੁਸ਼ੀ ਮਨਾਈ ਗਈ ਤੇ ਇਹ ਖੁਸ਼ੀ ਸਾਰੇ ਬੱਚਿਆਂ ਦੇ ਚਿਹਰਿਆਂ ਤੇ ਝਲਕ ਰਹੀ ਸੀ। ਸਕੂਲ ਵੱਲੋਂ ਕਰਵਾਏ ਗਏ ਸਾਲਨਾ ਸਮਾਗਮ ਮੌਕੇ ਬੱਚਿਆਂ ਵੱਲੋਂ ਡਾਂਸ, ਭੰਗੜਾ, ਗਿੱਧਾ, ਦੇਸ਼ ਭਗਤੀ ਦੇ ਗੀਤ ਅਤੇ ਨਾਟਕ ਪੇਸ਼ ਕੀਤਾ ਗਿਆ ਤੇ ਛੋਟੇ ਬੱਚਿਆਂ ਵੱਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਸਕੂਲ ਦੇ ਬੱਚਿਆਂ ਨੇ ਅਲਾਇੰਸ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਮੈਡਮ ਗੁਰਸੇਵਕ ਕੌਰ ਮਾਨ ਵੱਲੋਂ ਸਾਰੇ ਬੱਚਿਆਂ ਤੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਕੂਲ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ ਕਿ ਸਕੂਲ ਦੇ ਚੰਗੇ ਨਤੀਜੇ ਤੇ ਵਧੀਆ ਪੜ੍ਹਾਈ ਹੁੰਦੀ ਹੈ। ਸਕੂਲ ਨੂੰ ਨਵੀਂ ਜਮਾਤ ਨੌਵੀਂ ਜਮਾਤ ਦੀ ਮਾਨਤਾ ਮਿਲਣ ਮਾਪਿਆਂ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ । ਤੇ ਸਕੂਲ ਦੀਆਂ ਸਾਰੀਆਂ ਗਤੀਵਿਧੀਆ ਬੱਚਿਆਂ ਦੇ ਚੰਗੇ ਭਵਿੱਖ ਲਈ ਚਾਨਣਾ ਪਾਇਆ ।
ਅਸ਼ਵਨੀ ਕੁਮਾਰ ਗਰਗ ਤੇ ਗੌਰਵ ਗਰਗ ਲੱਕੀ ਵੱਲੋਂ ਨਵੇਂ ਸੈਸ਼ਨ ਦੇ ਸ਼ੁਰੁਆਤੀ ਮੌਕੇ ਸਕੂਲ ਦੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਮੈਡਮ ਗੁਰਸੇਵਕ ਕੌਰ ਮਾਨ ਤੇ ਘਨਾਈਆ ਲਾਲ ਗਰਗ ਵੱਲੋਂ ਆਏ ਹੋਏ ਮਹਿਮਾਨਾਂ ਤੇ ਬੱਚਿਆਂ ਦੇ ਮਾਪਿਆਂ ਨੂੰ ਜੀ ਆਇਆਂ ਕਿਹਾ ਤੇ ਪਹੁੰਚੇ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਨੂੰ ਗੋਇਲ,ਭਾਰਤ ਭੂਸ਼ਨ, ਪ੍ਰੋ: ਤਰਸੇਮ ਨਰੂਲਾ, ਸਰਦਾਰ ਜਗਮੇਲ ਸਿੰਘ,ਅਸੋਕ ਕੁਮਾਰ ਗਰਗ, ਜੀਤੂ ਬਾਂਸਲ, ਹਰਸਿਮਰਨ ਮਲੋਹਤਰਾ, ਸ਼ਕਤੀ ਮਿੱਤਲ,ਪਵਨ ਗੋਇਲ, ਆਸ਼ੂ ਮਿੱਤਲ, ਡਾਕਟਰ ਸੰਦੀਪ ਜਿੰਦਲ ਆਦਿ ਹਾਜ਼ਰ ਸਨ।