ਆਪ ਦੇ ਇਕ ਹੋਰ ਵਿਧਾਇਕ ਦਾ ਹੋਇਆ ਵਿਆਹ
ਚੰਡੀਗੜ੍ਹ, 2 ਅਪ੍ਰੈਲ, 2023: ਆਮ ਆਦਮੀ ਪਾਰਟੀ ਦੇ ਬਾਘਾਪੁਰਾਣਾ ਹਲਕੇ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਦਾ ਵਿਆਹ ਹੋ ਗਿਆ ਹੈ। ਉਹਨਾਂ ਨੇ ਆਪਣੇ ਵਿਆਹ ਦੀ 5 ਅਪ੍ਰੈਲ ਨੂੰ ਰਿਸੈਪਸ਼ਨ ਪਾਰਟੀ ਵੀ ਰੱਖੀ ਹੈ।
ਇਸ ਤੋਂ ਪਹਿਲਾਂ ਵਿਆਹ ਸਮਾਗਮ ਵਿਚ ਸਪੀਕਰ ਕੁਲਤਾਰ ਸਿੰਘ ਸੰਧਵਾਂ, ਕੈਬਨਿਟ ਮੰਤਰੀ ਅਮਨ ਅਰੋੜਾ, ਚੇਤਨ ਸਿੰਘ ਜੋੜਾਮਾਜਰਾ, ਹਰਜੋਤ ਸਿੰਘ ਬੈਂਸ ਸਮੇਤ ਹੋਰ ਅਨੇਕਾਂ ਵਿਧਾਇਕ ਦੇ ਪਤਵੰਤੇ ਸ਼ਾਮਲ ਹੋਏ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਆਹ ਹੋਇਆ ਸੀ।
ਚਰਚਾ ਹੈ ਕਿ ਹੁਣ ਆਉਂਦੇ ਦਿਨਾਂ ਵਿਚ ਰਾਘਵ ਚੱਢਾ ਵਿਆਹ ਬੰਧਨ ਵਿਚ ਬੱਝ ਸਕਦੇ ਹਨ।