ਕਿਸਾਨਾਂ ਦਾ ਬਟਾਲਾ 'ਚ ਰੇਲ ਰੋਕੋ ਅੰਦੋਲਨ ਮੁੜ ਤੋਂ ਸ਼ੁਰੂ
ਸਰਵਣ ਸਿੰਘ ਪੰਧੇਰ ਨੇ ਦਿੱਤੀ ਜਾਣਕਾਰੀ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2023 : ਕਿਸਾਨ ਮਜਦੂਰ ਜਥੇਬੰਦੀ ਵੱਲੋਂ ਅੱਜ ਕਿਸਾਨਾਂ ਦੀਆ ਵੱਖ ਵੱਖ ਲਟਕ ਰਹੀਆਂ ਮੰਗਾ ਜਿਹਨਾਂ ਚ ਭਾਰਤ ਮਾਲਾ ਪ੍ਰੋਜੈਕਟ ਤਹਿਤ ਨਿਕਲਣ ਵਾਲੇ ਹਾਈਵੇ ਲਈ ਕਿਸਾਨਾਂ ਦੀ ਐਕੁਆਇਰ ਜਮੀਨਾਂ ਦੇ ਇੱਕਸਾਰ ਤੇ ਵਾਜ਼ਿਬ ਮੁਆਵਜੇ ਨਾ ਮਿਲਣ , ਗੰਨੇ ਦੀ ਬਕਾਇਆ ਪੇਮੈਂਟ ਅਤੇ ਹੋਰਨਾਂ ਮੰਗਾ ਨੂੰ ਲੈਕੇ ਅੱਜ ਦੁਪਹਿਰ ਕਰੀਬ 1 ਵਜੇ ਤੋਂ ਬਟਾਲਾ ਰੇਲਵੇ ਸਟੇਸ਼ਨ ਤੇ ਕਿਸਾਨਾਂ ਵਲੋਂ ਅੰਮ੍ਰਿਤਸਰ - ਪਠਾਨਕੋਟ ਰੇਲਵੇ ਟਰੈਕ ਤੇ ਅਣਮਿਥੇ ਸਮੇ ਲਈ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਹੈ | ਉਥੇ ਹੀ ਅੱਜ ਸਵੇਰ ਤੋਂ ਹੀ ਬਟਾਲਾ ਰੇਲਵੇ ਸਟੇਸ਼ਨ ਤੇ ਭਾਰੀ ਪੁਲਿਸ ਫੋਰਸ ਦੀ ਤੈਨਾਤੀ ਦੇਖਣ ਨੂੰ ਮਿਲ ਰਹੀ ਹੈ |