ਫੁਲਕਾਰੀ ਮੇਲਾ ਲਗਾਇਆ ਗਿਆ
ਨਵੀਂ ਦਿੱਲੀ , 2 ਅਪ੍ਰੈਲ 2023 : ਸਥਿਤ ਇੰਡੀਆ ਹੈਬੀਟੇਟ ਸੈਂਟਰ ਵਿਖੇ ਵਿਸ਼ਵ ਪੰਜਾਬੀ ਸੰਗਠਨ ਦੇ ਸਹਿਯੋਗ ਨਾਲ ਫੁਲਕਾਰੀ ਮੇਲਾ ਲਗਾਇਆ ਗਿਆ। ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਯੂਐਸਏ ਅੰਬੈਸੀ ਦੀ ਡਿਪਟੀ ਚੀਫ਼ ਆਫ਼ ਮਿਸ਼ਨ ਸ੍ਰੀਮਤੀ ਪੈਟਰੀਸ਼ੀਆ, ਫ਼ਿਲਮ ਅਦਾਕਾਰਾ ਸ੍ਰੀਮਤੀ ਤਾਨੀਆ, ਡਾ: ਅਲਕਾ ਪਾਂਡੇ, ਫ਼ਿਲਮ ਨਿਰਮਾਤਾ ਜਗਦੀਪ ਸਿੱਧੂ, ਹਰਿੰਦਰ ਅਤੇ ਕਿਰਨ ਹਾਜ਼ਰ ਸਨ। ਜਿੱਥੇ ਸੰਗਰੂਰ ਦੇ ਲੋਕ ਗੀਤ ਬੈਂਡ #sardarsofpunjab ਨੇ ਦਰਸ਼ਕਾਂ ਦਾ ਮਨ ਮੋਹ ਲਿਆ।