ਦੀਪ ਸਿੱਧੂ ਦੇ ਜਨਮ ਦਿਨ ਤੇ ਰੀਨਾ ਰਾਏ ਪੁੱਜੀ ਦਰਬਾਰ ਸਾਹਿਬ, ਦੇਖੋ ਤਸਵੀਰਾਂ
ਅੰਮ੍ਰਿਤਸਰ, 2 ਅਪ੍ਰੈਲ 2023- ਪੰਜਾਬੀ ਐਕਟਰ ਰਹੇ ਦੀਪ ਸਿੱਧੂ ਦਾ ਅੱਜ ਜਨਮ ਦਿਨ ਹੈ ਅਤੇ ਉਨ੍ਹਾਂ ਦੇ ਜਨਮ ਦਿਨ ਤੇ ਉਨ੍ਹਾਂ ਦੀ ਗਰਲਫ਼ਰੈਂਡ ਰੀਨਾ ਰਾਏ ਦਸਤਾਰ ਸਜ਼ਾ ਕੇ ਦਰਬਾਰ ਸਾਹਿਬ ਪੁੱਜੇ। ਮੱਥਾ ਟੇਕਣ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਵੀ ਰੀਨਾ ਰਾਏ ਨੇ ਕੀਤੀ। ਉਨ੍ਹਾਂ ਕਿਹਾ ਕਿ, ਉਹ ਅੱਜ ਸਿਰਫ਼ ਦੀਪ ਲਈ ਇਥੇ ਆਈ ਹੈ। ਰੀਨਾ ਰਾਏ ਨੇ ਕਿਹਾ ਕਿ, ਮੈਂ ਦੀਪ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੀ।





ਰੀਨਾ ਰਾਏ ਨੇ ਕਿਹਾ ਕਿ, ਦੀਪ ਦੀ ਜਿਹੜੀ ਸੋਚ ਸੀ, ਉਹਨੂੰ ਅੱਗੇ ਮੈਂ ਲੈ ਕੇ ਜਾਵਾਂਗੀ।