ਪੰਚਾਇਤੀ ਜ਼ਮੀਨ ਛਡਾਉਣ ਦੀ ਕੋਸ਼ਿਸ਼ ਕਰਨ ਵਾਲ਼ੇ ਸਰਪੰਚ ਤੇ ਹਮਲਾ
ਰੋਹਿਤ ਗੁਪਤਾ
ਗੁਰਦਾਸਪੁਰ, 2 ਅਪ੍ਰੈਲ 2023 : ਪੁਲਿਸ ਜ਼ਿਲ੍ਹਾ ਬਟਾਲਾ ਦੇ ਥਾਣਾ ਸਿਵਲ ਲਾਇਨ ਦੀ ਪੁਲਿਸ ਵੱਲੋਂ ਸਰਪੰਚ ਨੂੰ ਹਮਲਾ ਕਰਕੇ ਜ਼ਖਮੀ ਕਰਨ ਦੇ ਦੋਸ਼ ਹੇਠ ਪੰਜ ਵਿਅਕਤੀਆਂ ਨੂੰ ਨਾਮਜਦ ਕੀਤਾ ਹੈ ਜਦ ਕਿ ਮਾਮਲੇ ਵਿੱਚ ਦੋ ਅਣਪਛਾਤੇ ਵਿਅਕਤੀ ਵੀ ਸ਼ਾਮਲ ਕੀਤੇ ਗਏ ਹਨ। ਮਾਮਲਾ ਪਿੰਡ ਦੇ ਹੀ ਪੰਚਾਇਤੀ ਜ਼ਮੀਨ ਤੇ ਕਾਬਜ ਲੋਕਾਂ ਕੋਲੋਂ ਸਰਪੰਚ ਵੱਲੋਂ ਕਬਜ਼ਾ ਛੁਡਾਉਣ ਦੀ ਕੋਸ਼ਿਸ਼ ਕਰਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸਰਪੰਚ ਜਸਬੀਰ ਸਿੰਘ ਪੁੱਤਰ ਕੁੰਨਣ ਸਿੰਘ ਨੇ ਦੱਸਿਆ ਸੀ ਕਿ 9 ਜਨਵਰੀ ਨੂੰ ਆਪਣੇ ਪਰਿਵਾਰ ਸਮੇਤ ਖਜਾਨਾ ਰਿਜੋਟਸ ਵਿਚ ਇਕ ਵਿਆਹ ਤੇ ਗਿਆ ਸੀ ਜਿਸ ਤੇ ਉਕਤ ਕੁਝ ਵਿਅਕਤੀਆਂ ਨੇ ਹਮ ਸਲਾਹ ਹੋ ਕੇ ਉਸ ਨੂੰ ਸੱਟਾ ਮਾਰੀਆ ਤੇ ਜਖਮੀ ਕੀਤਾ ਤੇ ਮੁਦਈ ਦੀ ਪੱਗ ਪੀ ਉਤਾਰ ਦਿੱਤੀ। ਉਸ ਨੇ ਦੱਸਿਆ ਸੀ ਕਿ ਹਮਲੇ ਦੀ ਵਜ੍ਹਾ ਰੰਜਸ ਇਹ ਹੈ ਕਿ ਉਹ ਪਿੰਡ ਵਡਾਲਾ ਬਾਗਰ ਦਾ ਮੋਜੂਦਾ ਸਰਪੰਚ ਹੈ ਅਤੇ ਉਕਤ ਦੋਸੀਆ ਕੋਲ ਪੰਚਾਇਤੀ ਜਮੀਨ ਵਗ ਰਹੀ ਹੈ ਜੋ ਉਕਤ ਦੋਸੀਆਨ ਕੋਲੋ ਜਮੀਨ ਛਡਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।
ਮਾਮਲੇ ਦੇ ਤਫਤੀਸ਼ੀ ਅਫ਼ਸਰ ਅਨੁਸਾਰ ਸਰਪੰਚ ਜਸਵੀਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਹਰਜਿੰਦਰ ਸਿੰਘ ਪੁੱਤਰ ਸੰਗਤ ਸਿੰਘ, ਮਨਦੀਪ ਸਿੰਘ ਉਰਫ ਗੋਲਡੀ ਵਾਸੀਆਨ ਵਡਾਲਾ ਬਾਗਰ ,ਰਾਜਸੁਰਿੰਦਰਬੀਰ ਉਰਫ ਰਿੰਕੂ ਪੁੱਤਰ ਹਰਜਿੰਦਰ ਸਿੰਘ ਵਾਸੀ ਬਟਾਲਾ,ਬਲਵਿੰਦਰ ਸਿੰਘ ਉਰਫ ਪੱਪੂ ਪੁੱਤਰ ਸੰਗਤ ਸਿੰਘ,ਗੁਰਵਿੰਦਰ ਸਿੰਘ ਉਰਫ ਵਿੱਕੀ ਪੁੱਤਰ ਹਰਜੀਤ ਸਿੰਘ ਵਾਸੀ ਸਤਕੋਹਾ ਅਤੇ 2 ਨਾਮਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।