ਪੰਜਾਬ ਸਰਕਾਰ ਡਿੱਪੂ ਹੋਲਡਰਾਂ ਦਾ ਕਮਿਸ਼ਨ ਜਲਦੀ ਜਾਰੀ ਕਰੇ : ਕਾਂਝਲਾ
ਜੇਕਰ ਸਰਕਾਰ ਨੇ ਡਿੱਪੂ ਹੋਲਡਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇਗਾ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ , 02 ਐਪਰਲ 2023 : ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਤਹਿਤ ਵੰਡੀ ਗਈ ਕਣਕ ਦਾ ਕਮਿਸ਼ਨ ਪੰਜਾਬ ਸਰਕਾਰ ਜਲਦੀ ਜਾਰੀ ਕਰੇ। ਜੇਕਰ ਸਰਕਾਰ ਕਣਕ ਮੁਫ਼ਤ ਦੇ ਸਕਦੀ ਹੈ। ਡਿੱਪੂ ਹੋਲਡਰਾਂ ਨੂੰ ਉਨ੍ਹਾਂ ਦਾ ਕਮਿਸ਼ਨ ਸਮੇਂ ਸਿਰ ਕਿਉ ਨਹੀ ਦੇ ਸਕਦੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਨੈਸ਼ਨਲ ਫੁਡ ਸਕਿਓਰਟੀ ਐਕਟ 2013 ਅਧੀਨ ਦਿੱਤੀ ਜਾਣ ਵਾਲੀ 2 ਰੁਪਏ ਕਿਲੋ ਵਾਲੀ ਕਣਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ 1 ਸਾਲ ਲਈ ਮੁਫ਼ਤ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਜੋ ਕਿ ਦਸੰਬਰ 2021 ਤੋਂ 2022 ਤਕ 13 ਮਹੀਨੇ ਦਾ ਅਨਾਜ ਵੰਡਿਆ ਗਿਆ ਸੀ,ਉਸਦਾ ਕਮਿਸ਼ਨ ਅਜੇ ਤਕ ਨਹੀਂ ਦਿੱਤਾ, ਉਨ੍ਹਾਂ ਕਿਹਾ ਕਿ ਇੱਕਲੇ ਪੰਜਾਬ ਵਿੱਚ ਕਣਕ 6 ਮਹੀਨੇ ਦੀ ਪੋਲਸੀ ਹੈ।ਇਸ ਨੂੰ ਖ਼ਤਮ ਕਰਕੇ ਮਹੀਨੇ ਵਾਰ ਵੰਡ ਯਕੀਨੀ ਬਣਾਈ ਜਾਵੇ। ਸਮੂਹ ਡਿੱਪੂ ਹੋਲਡਰਾਂ ਦਾ ਪਿੱਛਲਾ ਬਕਾਇਆ ਜਲਦੀ ਉਨ੍ਹਾਂ ਦੇ ਖਾਤਿਆਂ ਵਿੱਚ ਪਾਇਆ ਜਾਵੇ। ਗੈਸ ਸਿਲੰਡਰ ਡਿੱਪੂ ਹੋਲਡਰਾਂ ਰਾਹੀਂ ਦਿੱਤੇ ਜਾਣ,ਲੋੜ ਅਣਲੋੜ ਦਾ ਖਰਚਾ ਦਿੱਤਾ ਜਾਵੇ, ਹਰੇਕ ਡਿੱਪੂ ਹੋਲਡਰ ਨੂੰ ਈ ਪੋਜ਼ ਮਸੀਨ ਦਿੱਤੀ ਜਾਵੇ,19 ਮਹੀਨੀਆਂ ਦਾ ਕਮਿਸ਼ਨ ਤਰੁੰਤ ਜਾਰੀ ਕੀਤਾ ਜਾਵੇ, ਹੋਰ ਸੂਬਿਆਂ ਦੀ ਤਰਜ਼ ਦੇ ਪੰਜਾਬ ਦੇ ਸਮੂਹ ਡਿੱਪੂ ਹੋਲਡਰਾਂ ਨੂੰ ਮਹੀਨਾਵਾਰ ਤਨਖਾਹ ਦਿੱਤੀ ਜਾਵੇ। ਜੇਕਰ ਸਰਕਾਰ ਨੇ ਜਲਦੀ ਡਿੱਪੂ ਹੋਲਡਰਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਤਾਂ ਆਉਣ ਵਾਲੇ ਕੁਝ ਦਿਨਾਂ ਵਿੱਚ ਸੰਘਰਸ ਨੂੰ ਹੋਰ ਤੇਜ਼ ਕੀਤਾ ਜਾਵੇ।
ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਕਾਂਝਲਾ, ਸੂਬਾ ਪ੍ਰੈੱਸ ਸਕੱਤਰ ਮਹੁੰਮਦ ਸਲੀਮ,ਸੁਰਜੀਤ ਸਿੰਘ ਮੰਗੀ,ਨਜੀਰ ਬਿੰਜੋਕੀ, ਮੱਖਣ ਗਰਗ ਭੂਦਨ, ਤਰਸੇਮ ਚੰਦ ਭੂਦਨ,ਸੁਰਜਦੀਨ ਕੇਲੋਂ, ਸੰਦੀਪ ਸਿੰਘ, ਪਰਮਜੀਤ ਸਿੰਘ ਹਥਨ, ਚਰਨਜੀਤ ਸਿੰਘ ਹਥਨ, ਬਿਕਰ ਸਿੰਘ ਰਾੜਵਾ, ਸੁਦਾਗਰ ਆਲੀ,ਆਦਿ ਤੋਂ ਇਲਾਵਾ ਹੋਰ ਵੀ ਡਿੱਪੂ ਹੋਲਡਰ ਹਾਜ਼ਰ ਸਨ।