ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਦਾ ਕਾਤਲ ਪੁਲਿਸ ਐਨਕਾਊਂਟਰ ਚ ਮਾਰਿਆ ਗਿਆ
ਉੱਤਰ ਪ੍ਰਦੇਸ਼, 2 ਅਪ੍ਰੈਲ 2023- ਮੁਜ਼ੱਫਰਨਗਰ ਪੁਲਿਸ ਨੇ ਸ਼ਨੀਵਾਰ ਸ਼ਾਮ ਨੂੰ ਬਦਮਾਸ਼ਾਂ ਨਾਲ ਮੁੱਠਭੇੜ ਵਿੱਚ 50 ਹਜ਼ਾਰ ਦਾ ਇਨਾਮ ਲੈ ਕੇ ਜਾਣ ਵਾਲੇ ਇੱਕ ਬਦਮਾਸ਼ ਨੂੰ ਮਾਰ ਦਿੱਤਾ ਹੈ। ਮ੍ਰਿਤਕ ਬਦਮਾਸ਼ ਨੇ ਕੁਝ ਮਹੀਨੇ ਪਹਿਲਾਂ ਕ੍ਰਿਕੇਟਰ ਸੁਰੇਸ਼ ਰੈਨਾ ਦੀ ਭੂਆ ਲੁੱਟ ਦੌਰਾਨ ਹੱਤਿਆ ਕਰ ਦਿੱਤੀ ਸੀ।
ਏਐਨਆਈ ਦੀ ਰਿਪੋਰਟ ਮੁਤਾਬਿਕ, ਮੁਜ਼ੱਫਰਨਗਰ ਦੇ ਐੱਸਐੱਸਪੀ ਸੰਜੀਵ ਸੁਮਨ ਨੇ ਦੱਸਿਆ ਕਿ, ਸ਼ਾਹਪੁਰ ਪੁਲਿਸ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਬਾਵਰੀਆ ਗਿਰੋਹ ਦੇ ਕੁਝ ਮੈਂਬਰ ਥਾਣਾ ਸਦਰ ਦੇ ਇਲਾਕੇ 'ਚ ਰੁਕੇ ਹੋਏ ਹਨ। ਇਲਾਕੇ 'ਚ ਚੈਕਿੰਗ ਦੌਰਾਨ ਇਕ ਬਾਈਕ ਸਵਾਰ ਨੇ ਪੁਲਸ 'ਤੇ ਗੋਲੀ ਚਲਾ ਦਿੱਤੀ। ਗੋਲੀਬਾਰੀ 'ਚ ਸ਼ਾਹਪੁਰ ਥਾਣਾ ਮੁਖੀ ਨੂੰ ਗੋਲੀ ਲੱਗ ਗਈ।
शाहपुर पुलिस को मुखबिर द्वारा सूचना प्राप्त हुई थी कि बावरिया गैंग को कुछ सदस्य थाना क्षेत्र में रुके हुए हैं। इलाके में चेकिंग के दौरान एक बाइक सवार ने पुलिस पर फायरिंग की। गोलीबारी में शाहपुर थाना अध्यक्ष को गोली लगी है वे अब ठीक हैं: संजीव सुमन, SSP मुजफ्फरनगर (01.04) pic.twitter.com/bswYxyq9XS
— ANI_HindiNews (@AHindinews) April 2, 2023
ਇਸੇ ਦੌਰਾਨ ਜਵਾਬੀ ਗੋਲੀਬਾਰੀ 'ਚ ਇਕ ਅਪਰਾਧੀ ਨੂੰ ਵੀ ਗੋਲੀ ਲੱਗੀ, ਜਦੋਂ ਲਿਜਾਇਆ ਗਿਆ ਤਾਂ, ਡਾਕਟਰਾਂ ਨੇ ਉਹਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕ ਦਾ ਨਾਂ ਰਾਸ਼ਿਦ ਉਰਫ ਸਿਪੀਆ ਹੈ। ਮੁਜ਼ੱਫਰਨਗਰ ਦੇ ਐੱਸਐੱਸਪੀ ਸੰਜੀਵ ਸੁਮਨ ਨੇ ਦੱਸਿਆ ਕਿ, ਰਾਸ਼ਿਦ ਉਰਫ ਸਿਪੀਆ ਨੇ ਕ੍ਰਿਕਟਰ ਸੁਰੇਸ਼ ਰੈਨਾ ਦੇ ਰਿਸ਼ਤੇਦਾਰ ਨੂੰ ਲੁੱਟ ਦੌਰਾਨ ਮਾਰ ਦਿੱਤਾ ਸੀ। ਰਾਸ਼ਿਦ ਉਰਫ ਸਿਪੀਆ ਵਿਰੁੱਧ 14 ਤੋਂ ਵੱਧ ਕੇਸ ਦਰਜ ਹਨ।
जवाबी कार्रवाई में एक अपराधी को भी गोली लगी, अस्पताल में उसे मृत घोषित कर दिया गया है। मृतक का नाम राशिद उर्फ सिपहिया है। इसने क्रिकेटर सुरेश रैना के परिजनों से डकैती के दौरान उनकी हत्या कर दी थी। इस पर 14 से अधिक मुकदमे दर्ज़ हैं: संजीव सुमन, SSP मुजफ्फरनगर (01.04) pic.twitter.com/ufFWEni8d5
— ANI_HindiNews (@AHindinews) April 2, 2023
ਸ਼ਾਹਪੁਰ ਪੁਲਿਸ ਨੇ ਮ੍ਰਿਤਕ ਬਦਮਾਸ਼ ਕੋਲੋਂ ਇੱਕ ਦੇਸੀ ਪਿਸਤੌਲ, ਇੱਕ ਰਿਵਾਲਵਰ ਅਤੇ ਵੱਡੀ ਮਾਤਰਾ ਵਿੱਚ ਕਾਰਤੂਸ ਦੇ ਨਾਲ-ਨਾਲ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ।