ਬੀਬੀ ਫਰਜ਼ਾਨਾ ਆਲਮ ਵੱਲੋਂ ਆਲਮ ਹਾਊਸ ਮਲੇਰਕੋਟਲਾ ਵਿਖੇ ਰੋਜਾ ਅਫਤਾਰੀ ਕਰਵਾਈ ਗਈ
- ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਇਕੋ ਜਿਹੇ ਪ੍ਰੋਗਰਾਮ ਕਰਨੇ ਜ਼ਰੂਰੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 2 ਅਪ੍ਰੈਲ,2023, ਰਮਜ਼ਾਨ ਉਲ ਮੁਬਾਰਿਕ ਮਹੀਨੇ ਦੇ ਚਲਦਿਆਂ ਵਿਸ਼ਵ ਭਰ ਵਿਚ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਰੋਜ਼ੇ ਰੱਖੇ ਜਾ ਰਹੇ ਹਨ ਅਤੇ ਹੁਣ ਇਹਨਾਂ ਰੁਜਗਾਰਾਂ ਲਈ ਅਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਇਸੇ ਕੜੀ ਤਹਿਤ ਸਾਬਕਾ ਸੰਸਦੀ ਸਕੱਤਰ ਬੀਬੀ ਫਰਜ਼ਾਨਾ ਆਲਮ ਨੇ ਆਪਣੀ ਰਿਹਾਇਸ਼ ਆਲਮ ਹਾਊਸ ਮਲੇਰਕੋਟਲਾ ਵਿਖੇ ਰੋਜਾ ਅਫਤਾਰੀ ਦਾ ਆਯੋਜਨ ਕੀਤਾ ਗਿਆ। ਜਿਥੇ ਮੁਸਲਿਮ ਭਾਈਚਾਰੇ ਦੇ ਲੋਕਾਂ ਤੋਂ ਇਲਾਵਾ ਸਿੱਖ ਭਾਈਚਾਰੇ ਦੇ ਲੋਕਾਂ ਨੇ ਵੀ ਰੋਜ਼ੇ ਖੋਲੇ।ਇਸ ਰੋਜ਼ਾ ਅਫਤਾਰੀ ਦੀ ਅਗਵਾਈ ਜਥੇਦਾਰ ਹਾਕਮ ਸਿੰਘ ਚੱਕ ਵੱਲੋਂ ਕੀਤੀ ਗਈ ਜੋ ਕਿ ਬੀਬੀ ਫਰਜ਼ਾਨਾ ਆਲਮ ਦੇ ਬਹੁਤ ਹੀ ਨੇੜੇ ਅਤੇ ਪੁੱਤਰਾਂ ਵਾਂਗ ਰਹਿ ਰਹੇ ਹਨ। ਬੀਬੀ ਫਰਜ਼ਾਨਾ ਆਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਸੀ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਇਕੋ ਜਿਹੇ ਪ੍ਰੋਗਰਾਮ ਕਰਨੇ ਜ਼ਰੂਰੀ ਹਨ।ਇਸ ਸਮੇਂ ਸ਼ਹਿਰ ਦੇ ਪਤਵੰਤਿਆਂ ਤੋਂ ਇਲਾਵਾ ਬੀਬੀ ਫਰਜ਼ਾਨਾ ਆਲਮ ਦੀ ਪੂਰੀ ਟੀਮ ਹਾਜ਼ਰ ਸੀ।ਇਸ ਮੌਕੇ ਸ਼ਹਿਰ ਦੀਆਂ ਬੀਬੀਆਂ ਨੇ ਵੀ ਰੋਜ਼ੇ ਖੋਲੇ।